ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

  • ਇੰਸਟਾਲੇਸ਼ਨ-ਸੰਬੰਧੀ ਸੂਚਨਾ

  • ਵਿਸ਼ੇਸ਼ਤਾ ਅੱਪਡੇਟ

  • ਕਰਨਲ-ਸੰਬੰਧੀ ਅੱਪਡੇਟ

  • ਡਰਾਈਵਰ ਅੱਪਡੇਟ

  • ਟੈਕਨਾਲੋਜੀ ਜਾਣਕਾਰੀ

  • ਹੱਲ-ਕੀਤੇ ਮੁੱਦੇ

  • ਜਾਣੇ-ਪਛਾਣੇ ਮੁੱਦੇ

ਹੋ ਸਕਦਾ Red Hat Enterprise Linux 4.8 ਦੇ ਕੁਝ ਅੱਪਡੇਟ ਜਾਰੀ ਸੂਚਨਾ ਇਸ ਵਰਜਨ ਵਿੱਚ ਨਾ ਆਉਣ। Red Hat Enterprise Linux 4.8 ਜਾਰੀ ਸੂਚਨਾ ਦਾ ਇੱਕ ਅੱਪਡੇਟ ਵਰਜਨ ਹੇਠਲੇ URL ਤੇ ਉਪਲੱਬਧ ਹੋ ਸਕਦਾ ਹੈ:

http://www.redhat.com/docs/manuals/enterprise/

ਲਾਈਫ-ਸਾਈਕਲ

Red Hat Enterprise Linux 4 ਲਾਈਫ-ਸਾਈਕਲ: https://www.redhat.com/security/updates/errata/ ਤੇ ਉਪਲੱਬਧ ਹੈ

ਜਿਵੇਂ ਕਿ ਪਹਿਲਾਂ ਘੋਸ਼ਿਤ ਕੀਤਾ ਗਿਆ ਹੈ, Red Hat Enterprise Linux 4.8 ਦੀ ਜਾਰੀ ਸੂਚਨਾ Red Hat Enterprise Linux 4 ਦੇ ਉਤਪਾਦ 2 ਪੜਾਅ ਦੀ ਸ਼ੁਰੂਆਤੀ ਮਾਰਕ ਕਰੇਗਾ। ਕੋਈ ਨਵੀਂ ਹਾਰਡਵੇਅਰ ਯੋਗਤਾ ਇਸ ਪੜਾਅ ਵਿੱਚ ਉਮੀਦ ਨਹੀਂ ਕੀਤੀ ਜਾ ਸਕਦੀ।

https://www.redhat.com/archives/nahant-list/2008-July/msg00059.html

ਗਾਹਕਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂਬਰੀਆਂ ਨਾਲ Red Hat Enterprise Linux ਦੇ ਸਭ ਮੌਜੂਦਾ ਸਹਿਯੋਗੀ ਵਰਜਨਾਂ ਨੂੰ ਪਹੁੰਚ ਮਿਲਦੀ ਹੈ।

ਇੰਸਟਾਲੇਸ਼ਨ-ਸੰਬੰਧੀ ਸੂਚਨਾ

ਹੇਠਲੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਅਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਸੰਬੰਧੀ ਜਾਣਕਾਰੀ ਸ਼ਾਮਿਲ ਹੈ।

ਸੂਚਨਾ

ਜਦੋਂ Red Hat Enterprise Linux 4 (ਜਿਵੇਂ ਕਿ 4.6 ਤੋਂ 4.7) ਦੇ ਇੱਕ ਛੋਟੇ ਵਰਜਨ ਤੋਂ Red Hat Enterprise Linux 4.8 ਵੱਲ ਅੱਪਡੇਟ ਕੀਤਾ ਜਾਂਦਾ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਅਜਿਹਾ Red Hat Network ਵਰਤ ਕੇ ਕਰ ਸਕਦੇ ਹੋ, ਭਾਵੇਂ ਹੋਸਟਡ ਵੈੱਬ ਯੂਜ਼ਰ ਇੰਟਰਫੇਸ ਜਾਂ Red Hat Network ਸੈਟੇਲਾਈਟ ਦੁਆਰਾ।

ਜੇ ਤੁਸੀਂ ਸਿਸਟਮ ਨੂੰ ਬਿਨਾਂ ਕਿਸੇ ਨੈੱਟਵਰਕ ਕੁਨੈਕਟਿਵਿਟੀ ਦੇ ਅੱਪਗਰੇਡ ਕਰ ਰਹੇ ਹੋ, ਤਾਂ ਐਨਾਕਾਂਡਾ ਦੀ "ਅੱਪਗਰੇਡ" ਕਾਰਜਕੁਸ਼ਲਤਾ ਵਰਤੋ। ਨਾਲ, ਇਹ ਵੀ ਯਾਦ ਰੱਖੋ ਕਿ ਐਨਾਕਾਂਡਾ ਵਿੱਚ ਸੀਮਿਤ ਯੋਗਤਾਵਾਂ ਹਨ ਜੋ ਮੁੱਦੇ ਹੱਲ ਕਰਦੀਆਂ ਹਨ ਜਿਵੇਂ ਕਿ ਵਾਧੂ ਰਿਪੋਜ਼ਟਰੀਆਂ ਜਾਂ ਥਰਡ ਪਾਰਟੀ ਕਾਰਜਾ ਉੱਪਰ ਨਿਰਭਰਤਾ। ਅੱਗੇ, ਐਨਾਕਾਂਡਾ ਲਾਗ ਫਾਇਲ ਵਿੱਚ ਇੰਸਟਾਲੇਸ਼ਨ ਗਲਤੀਆਂ ਰੱਖਦੀ ਹੈ।

ਇਸੇ ਤਰਾਂ, Red Hat ਸਿਫਾਰਸ਼ ਕਰਦਾ ਹੈ ਕਿ ਆਫਲਾਈਨ ਸਿਸਟਮ ਨੂੰ ਅੱਪਗਰੇਡ ਕਰਨ ਸਮੇਂ, ਤੁਹਾਨੂੰ ਪਹਿਲਾਂ ਆਪਣੀ ਅੱਪਗਰੇਡ ਸੰਰਚਨਾ ਦੀ ਇੱਕਸਾਰਤਾ ਦੀ ਜਾਂਚ ਕਰਨੀ ਚਾਹੀਦੀ ਹੈ। ਆਪਣਾ ਉਤਪਾਦ ਵਾਤਾਵਰਨ ਅੱਪਗਰੇਡ ਕਰਨ ਤੋਂ ਪਹਿਲਾਂ ਧਿਆਨ ਨਾਲ ਗਲਤੀਆਂ ਲਈ ਅੱਪਡੇਟ ਲਾਗ ਵੇਖੋ।

Red Hat Enterprise Linux ਦੇ ਮੁੱਖ ਵਰਜਨਾਂ ਵਿੱਚ ਇਨ-ਪਲੇਸ ਅੱਪਗਰੇਡ (ਉਦਾਹਰਨ ਲਈ, Red Hat Enterprise Linux 3 ਤੋਂ Red Hat Enterprise Linux 4.8 ਅੱਪਗਰੇਡ ਕਰਨ) ਨੂੰ ਸਹਿਯੋਗ ਨਹੀਂ ਹੈ। ਜਦੋਂ ਕਿ ਐਨਾਕਾਂਡਾ ਦੀ "ਅੱਪਗਰੇਡ" ਚੋਣ ਤੁਹਾਨੂੰ ਅਜਿਹਾ ਕਰਨ ਦੀ ਮਨਜੂਰੀ ਦਿੰਦਾ ਹੈ, ਕੋਈ ਗਰੰਟੀ ਨਹੀਂ ਹੈ ਕਿ ਅੱਪਗਰੇਡ ਕਰਨ ਨਾਲ ਇੰਸਟਾਲੇਸ਼ਨ ਸਹੀ ਕੰਮ ਕਰੇਗੀ। ਮੁੱਖ ਵਰਜਨਾਂ ਵਿੱਚ ਇਨ-ਪਲੇਸ ਅੱਪਗਰੇਡ ਸਭ ਸਿਸਟਮ ਸੈਟਿੰਗਾਂ, ਸਰਵਿਸਾਂ, ਅਤੇ ਪਸੰਦੀ ਦੀ ਸੰਰਚਨਾ ਬਰਕਰਾਰ ਨਹੀਂ ਰੱਖਦਾ। ਇਸ ਦਾ ਕਾਰਨ ਹੈ ਕਿ, Red Hat ਜ਼ੋਰਦਾਰ ਸਿਫਾਰਸ਼ ਕਰਦਾ ਹੈ ਕਿ ਤੁਸੀਂ ਮੁੱਖ ਵਰਜਨਾਂ ਵਿੱਚ ਅੱਪਗਰੇਡ ਕਰਨ ਸਮੇਂ ਤਾਜ਼ੀ ਇੰਸਟਾਲੇਸ਼ਨ ਕਰੋ।

  • ਜੇਕਰ ਤੁਸੀਂ Red Hat Enterprise Linux 4.8 CD-ROM ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ CD-ROM ਜਾਂ layered ਉਤਪਾਦ CD-ROM ਕਦੇ ਵੀ ਨਕਲ ਨਾ ਕਰੋ, ਜਿਵੇਂ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ, ਜਿਸ ਕਰਕੇ ਇੰਸਟਾਲੇਸ਼ਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।

    ਇਹ CD-ROM Red Hat Enterprise Linux ਦੇ ਇੰਸਟਾਲ ਹੋਣ ਬਾਅਦ ਲਾਜ਼ਮੀ ਇੰਸਟਾਲ ਕਰਨੀਆਂ ਹਨ।

  • Red Hat Enterprise Linux 4 (ਅਤੇ ਸਭ ਅੱਪਡੇਟਾਂ) ਨਾਲ ਦਿੱਤੇ ਗਏ GRUB ਦਾ ਵਰਜਨ ਸਾਫਟਵੇਅਰ ਮਿਰਰਿੰਗ (RAID1) ਨੂੰ ਸਹਿਯੋਗ ਨਹੀਂ ਦਿੱਤਾ। ਇਸੇ ਤਰਾਂ, ਜੇ ਤੁਸੀਂ Red Hat Enterprise Linux 4 ਨੂੰ RAID1 ਭਾਗ ਉੱਪਰ ਇੰਸਟਾਲ ਕਰਦੇ ਹੋ, ਤਾਂ ਬੂਟਲੋਡਰ ਪਹਿਲੀ ਹਾਰਡ ਡਰਾਈਵ ਉੱਪਰ ਇੰਸਟਾਲ ਹੁੰਦਾ ਹੈ ਨਾ ਕਿ ਮਾਸਟਰ ਬੂਟ ਰਿਕਾਰਡ (MBR)। ਇਸ ਨਾਲ ਸਿਸਟਮ ਬੂਟ ਹੋਣ ਯੋਗ ਨਹੀਂ ਰਹਿੰਦਾ ਹੈ।

    ਜੇ ਤੁਸੀਂ Red Hat Enterprise Linux 4 ਨੂੰ RAID1 ਭਾਗ ਉੱਪਰ ਇੰਸਟਾਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ ਪਹਿਲਾਂ MBR ਤੋਂ ਮੌਜੂਦਾ ਬੂਟਲੋਡਰ ਹਟਾਉਣਾ ਚਾਹੀਦਾ ਹੈ।

  • ਫਲੈਟ-ਪੈਨਲ ਮਾਨੀਟਰ ਅਤੇ ਕੁਝ ATI ਕਾਰਡ ਵਰਤਣ ਵਾਲੇ ਸਿਸਟਮਾਂ ਉੱਪਰ ਪਾਠ ਢੰਗ ਵਿੱਚ Red Hat Enterprise Linux 4 ਇੰਸਟਾਲ ਕਰਨ ਸਮੇਂ, ਸਕਰੀਨ ਏਰੀਆ ਸ਼ਿਫਟ ਹੋ ਜਾਂਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਸਕਰੀਨ ਦਾ ਕੁਝ ਏਰੀਆ ਲੁਕ ਜਾਂਦਾ ਹੈ।

    ਜੇ ਅਜਿਹਾ ਹੁੰਦਾ ਹੈ, ਤਾਂ linux nofb ਪੈਰਾਮੀਟਰ ਨਾਲ ਇੰਸਟਾਲੇਸ਼ਨ ਕਰੋ।

  • ਜਦੋਂ Red Hat Enterprise Linux 4.6 ਤੋਂ ਇਸ ਰੀਲੀਜ਼ ਵੱਲ ਅੱਪਗਰੇਡ ਕਰਦੇ ਹਾਂ, minilogd ਕੁਝ SELinux ਡੇਨੀਅਲ ਲਾਗ ਰੱਖੇਗਾ। ਇਹ ਗਲਤੀ ਲਾਗ ਨੁਕਸਾਨਦੇਹ ਨਹੀਂ ਹੁੰਦੇ, ਅਤੇ ਅਣਡਿੱਠੇ ਕੀਤੇ ਜਾ ਸਕਦੇ ਹਨ।

  • ਪਹਿਲਾਂ, ਐਨਾਕਾਂਡਾ ਕਿੱਕਸਟਾਰਟ ਦਸਤਾਵੇਜ਼ੀ (ਜੋ ਕਿ ਇੱਥੇ ਹੈ: /usr/share/doc/anaconda-<anaconda-version>/kickstart-docs.txt), ਭਾਗ ਕਿੱਕਸਟਾਰਚ ਫਾਇਲ ਵਿੱਚ --driveorder ਚੋਣ ਬਾਰੇ ਦੱਸਦਾ ਹੈ ਜਿਵੇਂ ਕਿ:

    Specify which drive is first in the BIOS boot order.
                                            

    ਭਾਵੇਂ, --driveorder ਚੋਣ ਨੂੰ ਅਸਲ ਵਿੱਚ ਸਿਸਟਮ ਉੱਪਰਲੇ ਸਭ ਡਰਾਈਵਰਾਂ ਦੀ ਸੂਚੀ ਲੋੜੀਂਦੀ ਹੈ, ਪਹਿਲੇ ਬੂਟ ਜੰਤਰ ਸਮੇਤ ਜੋ ਕਿ ਸੂਚੀ ਵਿੱਚ ਪਹਿਲਾਂ ਦਿਸਦਾ ਹੈ। ਇਸ ਅੱਪਡੇਟ ਨਾਲ, ਦਸਤਾਵੇਜ਼ ਪ੍ਰਮਾਣਿਤ ਕਰ ਦਿੱਤੇ ਹਨ ਅਤੇ ਹੁਣ ਇਸ ਤਰਾਂ ਦਿਸਦਾ ਹੈ:

    Specify which drive is first in the BIOS boot order.
    The ordered list must include all the drives in the system.
                                            

    ਜਦੋਂ --driveorder ਚੋਣ ਨੂੰ ਕਿੱਕਸਟਾਰਟ ਫਾਇਲ ਵਿੱਚ ਵਰਤਿਆ ਜਾਂਦਾ ਹੈ ਤਾਂ ਕ੍ਰਮਬੱਧ ਸੂਚੀ ਵਿੱਚ ਸਿਸਟਮ ਦੇ ਸਭ ਡਰਾਈਵਰ ਹੋਣੇ ਜਰੂਰੀ ਹਨ।

ਵਿਸ਼ੇਸ਼ਤਾ ਅੱਪਡੇਟ

  • Systemtap ਹੁਣ Red Hat Enterprise Linux 4 ਵਿੱਚ ਪੂਰੀ ਤਰਾਂ ਸਹਿਯੋਗੀ ਵਿਸ਼ੇਸ਼ਤਾ ਹੈ। Systemtap ਫਰੀ ਸਾਫਟਵੇਅਰ (GPL) ਢਾਂਚਾ ਮੁਹੱਈਆ ਕਰਦਾ ਹੈ ਜੋ ਚੱਲ ਰਹੇ ਲੀਨਕਸ ਸਿਸਟਮ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਇਹ ਕਾਰਜ-ਕੁਸ਼ਲਤਾ ਜਾਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਮਦਦ ਕਰਦਾ ਹੈ। systemtap ਦੀ ਮਦਦ ਨਾਲ, ਵਿਕਾਸਵਾਦੀਆਂ ਨੂੰ ਹੁਣ ਔਖੇ ਅਤੇ ਵਿਘਨ ਵਾਲੇ ਜੰਤਰਾਂ ਦੀ ਵਰਤੋਂ, ਮੁੜ-ਕੰਪਾਇਲ, ਇੰਸਟਾਲ, ਅਤੇ ਮੁੜ-ਚਾਲੂ ਕਰਨ ਦੀ ਲੋੜ ਨਹੀਂ ਪਵੇਗੀ ਜਿਸ ਲਈ ਡਾਟਾ ਇਕੱਠਾ ਕਰਨਾ ਪੈਂਦਾ ਹੈ।

    ਧਿਆਨ ਰੱਖੋ ਕਿ ਨਵੇਂ Red Hat Enterprise Linux ਜਾਂ ਲੀਨਕਸ ਸਿਸਟਮਾਂ ਲਈ systemtap ਦੀਆਂ ਕੁਝ ਵਿਸ਼ੇਸ਼ਤਾਵਾਂ Red Hat Enterprise Linux 4 ਉੱਪਰ ਗੈਰ-ਮੌਜੂਦ ਕਰਨਲ ਵਿਸ਼ੇਸਤਾਵਾਂ ਕਰਕੇ ਕੰਮ ਨਹੀਂ ਕਰਦੀਆਂ। ਕਰਨਲ utrace ਦੀ ਮੌਜੂਦਗੀ ਕਿਸੇ ਉਪਭੋਗੀ-ਸਪੇਸ ਦੀ ਜਾਂਚ ਲਈ ਸਹਿਯੋਗ ਹਟਾਉਂਦੀ ਹੈ।

  • dmidecode ਹੁਣ BIOSes ਅਤੇ ਮਦਰਬੋਰਡ ਰਵੀਜਨਾਂ ਬਾਰੇ ਜਾਣਕਾਰੀ ਦਿੰਦੀ ਹੈ। ਇਸ ਅੱਪਡੇਟ ਨਾਲ ਦਿੱਤਾ ਗਿਆ kernel-utils ਦਾ ਇਹ ਵਰਜਨ dmidecode ਨੂੰ ਵਰਜਨ 2.2 ਵਰਜਨ 2.9 ਵੱਲ ਅੱਪਡੇਟ ਕਰਦਾ ਹੈ। ਇਹ ਵਰਜਨ ਨਵੇਂ ਪਰੋਸੈੱਸਰਾਂ, PCI-ਐਕਸਪਰੈੱਸ ਸਲਾਟਾਂ ਅਤੇ ਜੰਤਰਾਂ, ਅਤੇ blade chassis ਦੀ ਪਛਾਣ ਕਰਦਾ ਹੈ। ਇਹ SMBIOS v2.6 ਲਈ ਤਕਨੀਕੀ ਸਹਿਯੋਗ ਵੀ ਦਿੰਦਾ ਹੈ।

  • kernel-utils ਦਾ ਇੱਕ ਨਵਾਂ ਵਰਜਨ ਇਸ ਰੀਲੀਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ, Intel ਮਾਈਕ੍ਰੋਕੋਡ ਫਾਇਲ ਨੂੰ ਵਰਜਨ 20080910 ਵੱਲ ਅੱਪਡੇਟ ਕਰਦਾ ਹੈ, ਤਾਂ ਕਿ ਨਵੇਂ Intel ਪਰੋਸੈੱਸਰਾਂ ਨੂੰ ਸਹਿਯੋਗ ਮਿਲ ਸਕੇ।

  • smartmontools ਨੂੰ ਨਵੇਂ CCISS ਕੰਟਰੋਲਰਾਂ ਦੇ ਸਹਿਯੋਗ ਲਈ ਵਧਾਇਆ ਗਿਆ ਹੈ ਜੋ ਨਵੇਂ HP ProLiant ਹਾਰਡਵੇਅਰ ਵਿੱਚ ਲੱਭੇ ਹਨ।

  • ਸਾਂਬਾ ਪੈਕੇਜ ਨੂੰ ਅੱਪਸਟਰੀਮ ਵਰਜਨ 3.0.33 ਵੱਲ ਰੀਬੇਸ ਕੀਤਾ ਗਿਆ ਹੈ। 3.0.x ਵਰਜਨ ਲੜੀ ਇੱਕ ਬੱਗਫਿਕਸ ਹੈ ਜੋ ਸਿਰਫ ਸਾਂਬਾ ਕੋਡ ਬੇਸ ਦੀ ਬਰਾਂਚ ਹੈ। ਇਸ ਨੂੰ 3.0.33 ਵੱਲ ਰੀਬੇਸ ਕਰਨ ਨਾਲ ਅਸੀਂ ਜਰੂਰੀ ਬੱਗ ਫਿਕਸ ਅਤੇ ਸਕਿਊਰਿਟੀ ਫਿਕਸ ਸ਼ਾਮਿਲ ਕਰਾਂਗੇ। ਕੋਈ ਨਵੀਂ ਵਿਸ਼ੇਸ਼ਤਾ ਇਸ ਰੀਬੇਸ ਵਿੱਚ ਜੋੜਿਆ ਨਹੀਂ ਜਾਵੇਗਾ।

    ਇਸ ਰੀਬੇਸ ਦੁਆਰਾ ਦਿੱਤੇ ਅੱਪਸਟਰੀਮ ਫਿਕਸ ਬਾਰੇ ਵਧੇਰੇ ਜਾਣਕਾਰੀ ਲਈ, ਸਾਂਬਾ ਜਾਰੀ ਸੂਚਨਾ ਵੇਖੋ: http://samba.org/samba/history/samba-3.0.33.html

  • ipmitool ਨੂੰ ਅੱਪਸਟਰੀਮ ਵਰਜਨ 1.8.11 ਵੱਲ ਅੱਪਡੇਟ ਕੀਤਾ ਗਿਆ ਹੈ, ਜੋ ਪਿਛਲੇ ਰੀਲੀਜ਼ ਨਾਲੋਂ ਕਈ ਬੱਗ ਫਿਕਸ ਅਤੇ ਸੋਧਾਂ ਦਿੰਦਾ ਹੈ, ਹੇਠਲਿਆਂ ਸਮੇਤ:

    • ਦਸਤਾਵੇਜ਼ ਅੱਪਡੇਟ

    • SDR/FRU, SOL ਅਤੇ ਕਈ ਹੋਰਾਂ ਲਈ ਅੱਪਡੇਟ

    • ਨਵੀਆਂ ਕਮਾਂਡਾਂ ਅਤੇ ਚੋਣਾਂ

    ਕਿਰਪਾ ਕਰਕੇ ਧਿਆਨ ਰੱਖੋ ਕਿ -K ਕਮਾਂਡ ਲਾਈਨ ਸਵਿੱਚ ਦਾ ਵਰਤਾਓ Kg ਕੁੰਜੀ ਲਈ ਪਰੌਂਪਟ ਤੋਂ Kg ਕੁੰਜੀ ਨੂੰ ਵਾਤਾਵਰਨ ਵੇਰੀਏਬਲ ਤੋਂ ਪੜੋ ਤੱਕ ਤਬਦੀਲ ਹੋ ਗਿਆ ਹੈ। -Y ਫਲੈਗ ਹੁਣ ਉਸੇ ਤਰਾਂ ਕੰਮ ਕਰਦਾ ਹੈ ਜਿਵੇਂ ਪਿਛਲੇ ਅੱਪਡੇਟ ਵਿੱਚ -K ਕਰਦੀ ਹੈ।

ਕਰਨਲ-ਸੰਬੰਧੀ ਅੱਪਡੇਟ

  • ibmphp ਮੈਡਿਊਲ ਅਨਲੋਡ ਕਰਨ ਸੁਰੱਖਿਅਤ ਨਹੀਂ ਹੈ। ਪਹਿਲਾਂ, ਤਕਨੀਕ ਜੋ ibmphp ਮੈਡਿਊਲ ਨੂੰ ਅਨਲੋਡ ਹੋਣ ਤੋਂ ਰੋਕਦੀ ਸੀ ਪੂਰੀ ਨਹੀਂ ਸੀ, ਅਤੇ ਸਿੱਟੇ ਵਜੋਂ ਇੱਕ ਬੱਗ ਹਾਲਟ ਬਣ ਗਿਆ। ਇਸ ਅੱਪਡੇਟ ਨਾਲ, ਇਸ ਮੈਡਿਊਲ ਨੂੰ ਅਨਲੋਡ ਹੋਣ ਤੋਂ ਬਚਾਉਣ ਵਾਲੀ ਵਿਧੀ ਵਿੱਚ ਸੋਧ ਕੀਤੀ ਗਈ ਹੈ, ਜਿਸ ਨਾਲ ਬੱਗ ਹਾਲਟ ਰੁਕ ਗਿਆ। ਭਾਵੇਂ, ਮੈਡਿਊਲ ਅਨਲੋਡ ਕਰਨ ਦੀ ਕੋਸ਼ਿਸ਼ ਕਰਕੇ ਸੁਨੇਹਾ ਲਾਗ ਵਿੱਚ ਇੱਕ ਚੇਤਾਵਨੀ ਆ ਸਕਦੀ ਹੈ, ਜਿਸ ਨਾਲ ਪਤਾ ਚੱਲਦਾ ਹੈ ਕਿ ਮੈਡਿਊਲ ਅਨਲੋਡ ਕਰਨਾ ਸੁਰੱਖਿਅਤ ਨਹੀਂ ਹੈ। ਇਹ ਚੇਤਾਵਨੀ ਸੁਰੱਖਿਅਤ ਰੂਪ ਵਿੱਚ ਅਣਡਿੱਠੀ ਕੀਤੀ ਜਾ ਸਕਦੀ ਹੈ।

  • ਇਸ ਅੱਪਡੇਟ ਨਾਲ, ਭੌਤਿਕ ਮੈਮੋਰੀ ਨੂੰ 32-bit x86 ਕਰਨਲ ਨਾਲ ਚੱਲਣ ਵਾਲੇ ਸਿਸਟਮਾਂ ਤੇ 64GB ਤੱਕ ਸੀਮਿਤ ਕੀਤਾ ਗਿਆ ਹੈ ਜੋ 64GB ਤੋਂ ਜਿਆਦਾ ਵਾਲੇ ਸਨ। ਕਰਨਲ ਮੈਮੋਰੀ ਨੂੰ 2 ਵੱਖਰੇ ਭਾਗਾਂ ਵਿੱਚ ਵੰਡਦਾ ਹੈ: Lowmem ਅਤੇ Highmem। Lowmem ਨੂੰ ਹਰ ਵਾਰ ਕਰਨਲ ਐਡਰੈੱਸ ਸਪੇਸ ਨਾਲ ਮੈਪ ਕੀਤਾ ਜਾਂਦਾ ਹੈ। Highmem, ਨੂੰ ਕਰਨਲ ਵਰਚੁਅਲ ਵਿੰਡੋ ਨਾਲ ਲੋੜ ਅਨੁਸਾਰ ਇੱਕ ਸਮੇਂ ਇੱਕ ਸਫੇ ਦੇ ਹਿਸਾਬ ਨਾਲ ਮੈਪ ਕੀਤਾ ਜਾਂਦਾ ਹੈ। ਜੇ ਮੈਮੋਰੀ I/Os ਨੂੰ 64GB ਤੋਂ ਜਿਆਦਾ ਮਨਜੂਰ ਕੀਤਾ ਜਾਵੇ, ਤਾਂ mem_map (ਜਿਸ ਨੂੰ ਪੈਜ਼ ਐਰੇ ਨਾਲ ਵੀ ਜਾਣਿਆ ਜਾਂਦਾ ਹੈ) ਅਕਾਰ ਤੱਕ ਪਹੁੰਚ ਸਕਦਾ ਹੈ ਜਾਂ ਕਈ ਵਾਰ Lowmem ਦੇ ਅਕਾਰ ਤੋਂ ਵਧ ਜਾਂਦਾ ਹੈ। ਜੇ ਅਜਿਹਾ ਵਾਪਰਦਾ ਹੈ, ਬੂਟ ਦੌਰਾਨ ਕਰਨਲ ਪੈਨਿਕ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੁੰਦਾ ਹੈ। ਬਾਅਦ ਵਾਲੇ ਮੁੱਦੇ ਵਿੱਚ, ਬੂਟਿੰਗ ਤੋਂ ਬਾਅਦ ਕਰਨਲ ਵੀ ਕਰਨਲ ਮੈਮੋਰੀ ਨਿਰਧਾਰਤ ਕਰਨ ਤੋਂ ਫੇਲ ਹੋ ਜਾਂਦਾ ਹੈ ਅਤੇ ਪੈਨਿਕ ਜਾਂ ਹੈਂਗ ਹੋ ਜਾਂਦਾ ਹੈ।

  • ਪਹਿਲਾਂ, ਜੇ ਇੱਕ ਉਪਭੋਗੀ ਐਰੇ ਕੁੰਜੀ ਨੂੰ ਲਗਾਤਾਰ ਹਾਰਡਵੇਅਰ ਵਰਚੁਅਲ ਮਸ਼ੀਨ (HVM) ਤੇ ਭੇਜਦਾ ਹੈ ਤਾਂ ਹਾਰਡਵੇਅਰ ਇੰਟਰੱਪਟ ਅਤੇ ਟਾਈਮਰ ਇੰਟਰੱਪਟ ਵਿੱਚ ਇੱਕ ਇੰਟਰੱਪਟ ਰੇਸ ਕੰਡੀਸ਼ਨ ਆ ਜਾਂਦੀ ਸੀ। ਨਤੀਜੇ ਵਜੋਂ, ਕੀਬੋਰਡ ਡਰਾਈਵਰ ਤੋਂ ਅਣਜਾਣ ਕੀਕੋਡ ਈਵੈਂਟ ਰਿਪੋਰਟ ਹੁੰਦੀਆਂ ਸਨ। ਇਸ ਅੱਪਡੇਟ ਨਾਲ, i8042 ਪੋਲਿੰਗ ਟਾਈਮਰ ਹਟਾਇਆ ਗਿਆ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ।

  • ਇਸ ਅੱਪਡੇਟ ਨਾਲ, diskdump ਸਹੂਲਤ (ਜੋ vmcore ਕਰਨਲ ਡੰਪ ਬਣਾਉਣ ਅਤੇ ਇਕੱਠੇ ਕਰਨ ਦੀ ਯੋਗਤਾ ਦਿੰਦੀ ਹੈ) ਨੂੰ ਹੁਣ sata_svw ਡਰਾਈਵਰ ਨਾਲ ਵਰਤਣ ਲਈ ਸਹਿਯੋਗ ਹੈ।

  • ਇਸ ਅੱਪਡੇਟ ਨਾਲ, "swap_token_timeout" ਪੈਰਾਮੀਟਰ ਨੂੰ /proc/sys/vm ਵਿੱਚ ਸ਼ਾਮਿਲ ਕੀਤਾ ਜਾਵੇਗਾ।

    ਇਸ ਫਾਇਲ ਵਿੱਚ ਸਵੈਪ ਆਊਟ ਸੁਰੱਖਿਆ ਟੋਕਨ ਦਾ ਹੋਲਡ ਟਾਈਮ ਸ਼ਾਮਿਲ ਹੈ। ਲੀਨਕਸ ਵਰਚੁਅਲ ਮੈਮੋਰੀ (VM) ਸਬ-ਸਿਸਟਮ ਵਿੱਚ ਇੱਕ ਟੋਕਨ ਹੈ ਜੋ ਥਰੈਸ਼ਿੰਗ ਕੰਟਰੋਲ ਵਿਧੀ ਤੇ ਅਧਾਰਿਤ ਹੈ ਅਤੇ ਥਰੈਸ਼ਿੰਗ ਹਾਲਤ ਵਿੱਚ ਨਾ-ਜਰੂਰੀ ਪੇਜ਼ ਫਾਲਟਾਂ ਨੂੰ ਰੋਕਣ ਲਈ ਟੋਕਨ ਨੂੰ ਵਰਤਦਾ ਹੈ। ਮੁੱਲ ਦਾ ਯੂਨਿਟ `ਸਕਿੰਟ` ਹੈ। ਮੁੱਲ ਥਰੈਸ਼ਿੰਗ ਵਰਤਾਓ ਸੁਧਾਰਨ ਲਈ ਵਰਤੋਂ ਯੋਗ ਹੈ। ਇਸ ਨੂੰ 0 ਸੈੱਟ ਕਰਨ ਨਾਲ ਸਵੈਪ ਟੋਕਨ ਵਿਧੀ ਅਯੋਗ ਹੋ ਜਾਂਦੀ ਹੈ।

  • ਪਹਿਲਾਂ, ਜਦੋਂ ਇੱਕ NFSv4 (ਨੈੱਟਵਰਕ ਫਾਇਲ ਸਿਸਟਮ ਵਰਜਨ 4) ਕਲਾਂਈਟ ਨੇ ਮੁੱਦੇ ਲੱਭੇ ਹਨ ਜਦੋਂ ਇੱਕ ਡਾਇਰੈਕਟਰੀ readdir() ਨੂੰ ਵਰਤਦੀ ਹੈ, ਪੂਰੀ readdir() ਕਾਲ ਲਈ ਗਲਤੀ ਆਈ ਹੈ। ਇਸ ਅੱਪਡੇਟ ਨਾਲ, fattr4_rdattr_error ਫਲੈਗ ਨੂੰ ਹੁਣ ਸੈੱਟ ਕੀਤਾ ਹੈ ਜਦੋਂ readdir() ਨੂੰ ਕਾਲ ਕੀਤਾ ਜਾਂਦਾ ਹੈ, ਜੋ ਸਰਵਰ ਨੂੰ ਜਾਰੀ ਰਹਿਣ ਲਈ ਹਦਾਇਤਾਂ ਦਿੰਦਾ ਹੈ ਅਤੇ ਖਾਸ ਡਾਇਰੈਕਟਰੀ ਐਂਟਰੀ ਉੱਪਰ ਇੱਕ ਗਲਤੀ ਰਿਪੋਰਟ ਕਰਦਾ ਹੈ ਜਿਸ ਨਾਲ ਮੁੱਦਾ ਬਣਦਾ ਹੈ।

  • ਪਹਿਲਾਂ, NFS (ਨੈੱਟਵਰਕ ਫਾਇਲ ਸਿਸਟਮ) ਕਲਾਂਈਟ readdir() ਫੰਕਸ਼ਨ ਦੇ ਮੇਲਫੌਰਮ ਰਿਪਲਾਈਆਂ ਦਾ ਪਰਬੰਧਨ ਨਹੀਂ ਕਰਦਾ। ਸਿੱਟੇ ਵਜੋਂ, ਸਰਵਰ ਤੋਂ ਰਿਪਲਾਈ ਤੋਂ ਪਤਾ ਚੱਲਦਾ ਹੈ ਕਿ readdir() ਫੰਕਸ਼ਨ ਨੂੰ ਕਾਲ ਸਫਲਤਾਪੂਰਕ ਹੋ ਗਈ ਹੈ, ਪਰ ਰਿਪਲਾਈ ਵਿੱਚ ਕੋਈ ਐਂਟਰੀ ਨਹੀਂ ਹੋਵੇਗੀ। ਇਸ ਅੱਪਡੇਟ ਨਾਲ, readdir() ਰਿਪਲਾਈ ਪਾਰਸਿੰਗ ਲਾਜ਼ਿਕ ਤਬਦੀਲ ਹੋ ਜਾਂਦਾ ਹੈ, ਜਿਵੇਂ ਕਿ ਜਦੋਂ ਇੱਕ ਮੇਲਫੌਰਮਡ ਰਿਪਲਾਈ ਪ੍ਰਾਪਤ ਕੀਤੀ ਜਾਂਦੀ ਹੈ, ਕਲਾਂਈਟ ਤੋਂ ਇੱਕ EIO ਗਲਤੀ ਆਉਂਦੀ ਹੈ।

  • RPC ਕਲਾਂਈਟ portmap ਕਾਲ ਦੇ ਨਤੀਜੇ ਨੂੰ ਮੈਮੋਰੀ ਵਿੱਚ ਇੱਕ ਥਾਂ ਤੇ ਸਟੋਰ ਕਰਦਾ ਹੈ ਜੋ ਸਹੀ ਸਮੇਂ ਤੇ ਖਾਲੀ ਅਤੇ ਨੁੜ-ਨਿਰਧਾਰਤ ਕੀਤੀ ਜਾਂਦੀ ਹੈ। ਭਾਵੇਂ, ਕੁਝ ਹਾਲਤਾਂ ਵਿੱਚ, portmap ਕਾਲ ਦਾ ਨਤੀਜਾ ਮੈਮੋਰੀ ਤੋਂ ਬਹੁਤ ਜਲਦੀ ਖਾਲੀ ਕੀਤਾ ਜਾਂਦਾ ਹੈ, ਜਿਸ ਨਾਲ ਮੈਮੋਰੀ ਖਰਾਬ ਹੋ ਸਕਦੀ ਹੈ। ਇਸ ਅੱਪਡੇਟ ਨਾਲ, ਹਵਾਲਾ ਕਾਊਂਟਿੰਗ ਨੂੰ ਮੈਮੋਰੀ ਨਿਰਧਾਰਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਜਿੱਥੇ portmap ਨਤੀਜਾ ਸੰਭਾਲਿਆ ਜਾਂਦਾ ਹੈ, ਅਤੇ ਇਸ ਦੀ ਵਰਤੋਂ ਤੋਂ ਬਾਅਦ ਖਾਲੀ ਕੀਤਾ ਜਾਂਦਾ ਹੈ।

  • ਕੁਝ ਹਾਲਤਾਂ ਵਿੱਚ, RPC ਕਾਲਾਂ ਲਈ ਕੁਝ ਡਾਟਾ ਢਾਂਚੇ ਦਾ ਨਿਰਧਾਰਨ ਬਲਾਕ ਕੀਤਾ ਜਾ ਸਕਦਾ ਹੈ ਜਦੋਂ ਸਿਸਟਮ ਮੈਮੋਰੀ ਘੱਟ ਹੋਵੇ। ਸਿੱਟੇ ਵਜੋਂ, ਜਿਆਦਾ ਮੈਮੋਰੀ ਪਰੈਸ਼ਰ ਕਰਕੇ ਡੈੱਡਲਾਕ ਆ ਸਕਦਾ ਹੈ ਜਦੋਂ ਇੱਕ ਵੱਡੀ ਗਿਣਤੀ ਵਿੱਚ NFS ਸਫੇ ਉਡੀਕ ਕਰਦੇ ਹੋਣ। ਇਸ ਅੱਪਡੇਟ ਨਾਲ, ਇਹਨਾਂ ਡਾਟਾ ਢਾਂਚਿਆ ਦਾ ਨਿਰਧਾਰਨ ਹੁਣ ਨਾਨ-ਬਲਾਕਿੰਗ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • ਪਹਿਲਾਂ, ਘੱਟ ਕੀਤੀ ਕਾਰਜਕੁਸ਼ਲਤਾ ਬਾਰੇ ਪਤਾ ਚੱਲਦਾ ਸੀ ਜਦੋਂ ਇੱਕ LVM ਮਿਰਰਡ ਵਾਲੀਅਮ ਸਮਕਾਲੀ ਕੀਤੇ ਜਾਂਦੇ ਹਨ (O_SYNC ਫਲੈਗ ਵਰਤ ਕੇ)। ਸਿੱਟੇ ਵਜੋਂ, ਹਰੇਕ ਵਾਰ I/O ਮਿਰਰਡ ਵਾਲੀਅਮ ਤੇ ਲਿਖਣ ਸਮੇਂ 3ms ਦੀ ਸਮਾਂ ਲੇਟ ਹੋ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਮਿਰਰਡ ਵਾਲੀਅਮ ਲੱਗਭੱਗ 5-10 ਗੁਣਾ ਲੀਨੀਅਰ ਵਾਲੀਅਮ ਨਾਲੋਂ ਹੌਲੀ ਹੁੰਦਾ ਹੈ। ਇਸ ਅੱਪਡੇਟ ਨਾਲ, I/O ਕਤਾਰ ਅਨ-ਪਲੱਗਿੰਗ ਨੂੰ dm-raid1 ਡਰਾਈਵਰ ਵਿੱਚ ਸ਼ਾਮਿਲ ਕੀਤਾ ਗਿਆ ਹੈ, ਅਤੇ ਮਿਰਰਡ ਵਾਲੀਅਮ ਲੀਨੀਅਰ ਵਾਲੀਅਮ ਦੇ ਮੁਕਾਬਲੇ ਸੋਧਿਆ ਗਿਆ ਹੈ।

  • ਇੱਕ ਨਵਾਂ ਟਿਊਨਿੰਗ ਪੈਰਾਮੀਟਰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਸਿਸਟਮ ਪਰਬੰਧਕ ਤਬਦੀਲ ਕੀਤੇ ਪੇਜ਼ਾਂ ਦੀ ਵੱਧ-ਤੋਂ-ਵੱਧ ਗਿਣਤੀ ਤਬਦੀਲ ਕਰ ਸਕੇ ਜੋ kupdate ਦੁਆਰਾ ਡਿਸਕ ਤੇ ਲਿਖੇ ਜਾਂਦੇ ਹਨ ਹਰ ਵਾਰ ਚਲਾਉਣ ਤੇ। ਇਹ ਨਵਾਂ ਟਿਊਨੇਬਲ (/proc/sys/vm/max_writeback_pages) ਦਾ ਮੂਲ ਮੁੱਲ 1024 (4MB) ਹੁੰਦਾ ਹੈ ਤਾਂ ਕਿ ਵੱਧ-ਤੋਂ-ਵੱਧ ਲਿਖਣ ਯੋਗ ਪੇਜ਼ 1024 ਹੋਣ ਜਦੋਂ kupdate ਇੱਕ ਵਾਰ ਚੱਲਦਾ ਹੈ। ਇਸ ਮੁੱਲ ਦੇ ਵਧਾਉਣ ਨਾਲ kupdate ਦੁਆਰਾ ਲਿਖੇ ਪੇਜ਼ਾਂ ਨੂੰ ਸਾਫ ਕਰਨ ਵਿੱਚ ਤਬਦੀਲੀ ਆਉਂਦੀ ਹੈ ਅਤੇ ਡਾਟਾ ਖਰਾਬ ਹੋਣ ਦੀ ਮਾਤਰਾ ਘਟ ਜਾਂਦੀ ਹੈ ਜੇ ਸਿਸਟਮ kupdate ਦੇ ਚੱਲਣ ਵਿਚਕਾਰ ਕਰੈਸ਼ ਹੋ ਜਾਂਦਾ ਹੈ। ਇਸ ਲਈ, max_writeback_pages ਮੁੱਲ ਵਧਾਉਣ ਨਾਲ ਸਿਸਟਮਾਂ ਦੀ ਕਾਰਜਕੁਸ਼ਲਤਾ ਮਾੜੀ ਹੋ ਜਾਂਦੀ ਹੈ ਜੋ ਕਿ I/O ਲੋਡ ਲਈ ਘਾਤਕ ਹੈ।

  • ਇੱਕ ਨਵਾਂ ਨਿਰਧਾਰਨ ਮੁੱਲ /proc/sys/kernel/wake_balance ਟਿਊਨੇਬਲ ਪੈਰਾਮੀਟਰ ਵਿੱਚ ਸ਼ਾਮਿਲ ਕੀਤਾ ਗਿਆ ਹੈ। wake_balance ਦਾ ਮੁੱਲ 2 ਸੈੱਟ ਕਰਨ ਨਾਲ ਤਹਿਕਾਰ, ਥਰਿੱਡ ਨੂੰ ਕਿਸੇ ਉਪਲੱਬਧ CPU ਤੇ ਚਲਾਉਂਦਾ ਹੈ ਨਾ ਕਿ ਕਿਸੇ ਖਾਸ CPU ਉੱਪਰ ਤਹਿ ਕਰਕੇ। ਇਸ ਕਰਨਲ ਪੈਰਾਮੀਟਰ ਨੂੰ 2 ਸੈੱਟ ਕਰਨ ਨਾਲ ਤਹਿਕਾਰ ਜਬਰਦਸਤੀ ਸਿਸਟਮ ਦੇ ਹਿਸਾਬ ਨਾਲ ਕਾਰਜਕੁਸ਼ਲਤਾ ਘਟ ਜਾਂਦੀ ਹੈ।

  • ਜਦੋਂ ਇੱਕ ਡਾਇਰੈਕਟਰੀ ਟਰੀ ਦੀ ਜਾਂਚ ਕੀਤੀ ਜਾਂਦੀ ਹੈ, ਕਰਨਲ ਮੈਡਿਊਲ ਕਈ ਵਾਰ ਗਲਤੀ ਨਾਲ ਟਰੀ ਚੁਣਦਾ ਹੈ ਜੋ ਵਰਤੋਂ ਵਿੱਚ ਨਹੀਂ ਹੁੰਦਾ। ਇੱਕ ਐਕਟਿਵ ਆਫਸੈੱਟ ਮਾਊਂਟ ਇੱਕ ਖੁੱਲੇ ਫਾਇਲ ਹੈਂਡਲ ਨਾਲ ਮਿਆਦ ਪੁੱਗਣ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਫਾਇਲ ਹੈਂਡਲ ਉਪਯੋਗਤਾ ਜਾਂਚ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਪਹਿਲਾਂ ਹੀ ਮਾਊਂਟ ਕੀਤੇ ਆਫਸੈੱਟ ਲਈ ਮਾਊਂਟ ਬੇਨਤੀਆਂ ਬਣਦੀਆਂ ਹਨ। ਇਸ ਅੱਪਡੇਟ ਨਾਲ, ਕਰਨਲ ਮੈਡਿਊਲ ਜਾਂਚ ਠੀਕ ਕੀਤੀ ਗਈ ਹੈ ਅਤੇ ਗਲਤ ਮਾਊਂਟ ਬੇਨਤੀਆਂ ਹੁਣ ਨਹੀਂ ਬਣਨਗੀਆਂ।

  • ਸਿਸਟਮ ਸ਼ੁਰੂਆਤੀ ਦੌਰਾਨ, ਐਡਵਾਂਸਡ ਪਰੋਗਰਾਮੇਬਲ ਇੰਟਰੱਪਟ ਕੰਟਰੋਲਰ (APICs) ਦੀ ਸ਼ੁਰੂਆਤ ਤੋਂ ਬਾਅਦ CPU ਵਿਕਰੇਤਾ ਖੋਜਿਆ ਜਾਂਦਾ ਹੈ। ਸਿੱਟੇ ਵਜੋਂ, 8 ਤੋਂ ਜਿਆਦਾ ਕੋਰਾਂ ਵਾਲੇ x86_64 AMD ਸਿਸਟਮਾਂ ਉੱਪਰ, APIC ਕਲੱਸਟਰਡ ਮੋਡ ਵਰਤਿਆ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਅਰਧ-ਅਨੁਕੂਲ ਸਿਸਟਮ ਕਾਰਜਕੁਸ਼ਲਤਾ ਹੁੰਦੀ ਹੈ। ਇਸ ਅੱਪਡੇਟ ਨਾਲ, CPU ਗਾਹਕ ਬਾਰੇ ਹੁਣ APICs ਦੀ ਸ਼ੁਰੂਆਤ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ, ਜਿਸ ਨਾਲ APIC ਭੌਤਿਕ ਫਲੈਟ ਮੋਡ ਮੂਲ ਹੀ ਵਰਤਿਆ ਜਾਂਦਾ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • ਕਾਮਨ ਇੰਟਰਨੈੱਟ ਫਾਇਲ ਸਿਸਟਮ(CIFS) ਕੋਡ ਨੂੰ Red Hat Enterprise Linux 4.8 ਵਿੱਚ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਬੱਗ ਫਿਕਸ ਕੀਤੇ ਗਏ ਹਨ ਜੋ ਅੱਪਸਟਰੀਮ ਵਿੱਚ ਰੀਪੇਅਰ ਕੀਤੇ ਗਏ ਸੀ, ਜਿਵੇਂ ਕਿ ਹੇਠਲੀਆਂ ਤਬਦੀਲੀਆਂ:

    ਪਹਿਲਾਂ, ਜਦੋਂ ਇੱਕ ਸਰਵਰ ਨੂੰ ਯੂਨਿਕਸ ਐਕਸਟੈਂਸ਼ਨ ਤੋਂ ਬਿਨਾਂ ਮਾਊਂਟ ਕੀਤਾ ਜਾਂਦਾ ਸੀ, ਤਾਂ ਇੱਕ ਫਾਇਲ ਦਾ ਮੋਡ ਤਬਦੀਲ ਕਰਨਾ ਸੰਭਵ ਹੁੰਦਾ ਸੀ। ਭਾਵੇਂ, ਇਹ ਮੋਡ ਤਬਦੀਲੀ ਪੱਕੇ ਤੌਰ ਤੇ ਸੰਭਾਲੀ ਨਹੀਂ ਜਾ ਸਕੀ, ਅਤੇ ਮੁਢਲੇ ਮੋਡ ਵਿੱਚ ਕਿਸੇ ਵੀ ਸਮੇਂ ਤਬਦੀਲੀ ਕੀਤੀ ਜਾ ਸਕਦੀ ਹੈ। ਇਸ ਅੱਪਡੇਟ ਨਾਲ, ਫਾਇਲ ਦਾ ਮੋਡ ਮੂਲ ਹੀ ਪੱਕੇ ਤੌਰ ਤੇ ਤਬਦੀਲ ਨਹੀਂ ਕੀਤਾ ਜਾ ਸਕਦਾ; chmod() ਕਾਲਾਂ ਸਫਲ ਹੋਣਗੀਆਂ, ਪਰ ਕੋਈ ਪ੍ਰਭਾਵ ਨਹੀਂ ਹੁੰਦਾ। ਇੱਕ ਨਵੀਂ ਮਾਊਂਟ ਚੋਣ, dynperm ਨੂੰ ਵਰਤਣ ਦੀ ਲੋੜ ਹੈ ਜੇ ਪੁਰਾਣਾ ਵਰਤਾਓ ਲੋੜੀਂਦਾ ਹੈ।

  • ਪਹਿਲਾਂ, ਕਰਨਲ ਵਿੱਚ, ਇੱਕ ਰੇਸ ਕੰਡੀਸ਼ਨ ਆ ਸਕਦੀ ਸੀ dio_bio_end_aio() ਅਤੇ dio_await_one() ਵਿਚਕਾਰ। ਇਸ ਦੇ ਨਤੀਜੇ ਵਜੋਂ ਹਾਲਤ ਆ ਜਾਏਗੀ ਜਿੱਥੇ ਡਾਇਰੈਕਟ I/O ਨੂੰ ਇੱਕ I/O ਕਾਰਜ ਲਈ ਉਡੀਕ ਕਰਨੀ ਪੈ ਸਕਦੀ ਹੈ ਜੋ ਪਹਿਲਾਂ ਹੀ ਮੌਜੂਦ ਹੈ। ਇਸ ਅੱਪਡੇਟ ਨਾਲ, ਇਹ ਰੈਫਰੈਂਸ ਕਾਊਂਟਿਗ ਓਪਰੇਸ਼ਨ ਹੁਣ ਲਾਕ ਕੀਤੇ ਗਏ ਹਨ ਤਾਂ ਜੋ ਸਬਮਿਸ਼ਨ ਅਤੇ ਮੁਕੰਮਲਤਾ ਮਾਰਗ ਇੱਕ ਮੁਕੰਮਲ ਸਥਿਤੀ ਵਿੱਚ ਚਲੇ ਜਾਂਦੇ ਹਨ ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • ਪਹਿਲਾਂ, ਇੱਕ ਫੁਲੂ ਵਰਚੁਅਲਾਈਜ਼ਡ ਗਿਸਟ ਸਿਸਟਮਾਂ ਨੂੰ Red Hat Enterprise Linux 4.6 (kmod-xenpv ਪੈਕੇਜ ਇੰਸਟਾਲ ਸਮੇਤ) ਤੋਂ Red Hat Enterprise Linux 4 ਵੱਲ ਅੱਪਡੇਟ ਕਰਨ ਸਮੇਂ ਇੱਕ ਗਤਲ ਮੈਡਿਊਲਨਿਰਭਰਤਾ ਬਿਲਟ-ਇਨ ਕਰਨਲ ਮੈਡਿਊਲਾਂ: xen-vbd.ko & xen-vnif.ko ਅਤੇ ਪੁਰਾਣੇ xen-platform-pci.ko ਮੈਡਿਊਲ ਵਿੱਚ ਆਉਂਦੀ ਹੈ। ਸਿੱਟੇ ਵਜੋਂ, xen-vbd.ko ਬਲਾਕ ਡਰਾਈਵਰ, ਅਤੇ ਗਿਸਟ ਨੈੱਟਵਰਕਿੰਗ ਦੁਆਰਾ xen-vnif.ko ਵਰਤ ਕੇ ਫਾਇਲ ਸਿਸਟਮ ਮਾਊਂ ਟ ਕਰਨ ਨਾਲ ਨੈੱਟਵਰਕ ਡਰਾਈਵ ਫੇਲ ਹੋ ਜਾਂਦੀ ਹੈ।

    Red Hat Enterprise Linux 4.7 ਵਿੱਚ, xen-platform-pci.ko ਮੈਡਿਊਲ ਵਿਚਲੀ ਕਾਰਜਕੁਸ਼ਲਤਾ ਕਰਨਲ ਵਿੱਚ ਬਣਾਈ ਜਾਂਦੀ ਸੀ। ਇਸ ਲਈ, ਜਦੋਂ ਇੱਕ ਸਧਾਰਨ ਲੋਡ ਹੋਣਯੋਗ ਕਰਨਲ ਮੈਡਿਊਲ ਕਰਨਲ ਦਾ ਹਿੱਸਾ ਬਣ ਜਾਂਦਾ ਹੈ, ਮੌਜੂਦਾ ਲੋਡ ਹੋਣਯੋਗ ਮੈਡਿਊਲਾਂ ਲਈ ਸਿੰਬਲ ਨਿਰਭਰਤਾ ਜਾਂਚ module-init-tools ਵਿੱਚ ਠੀਕ ਤਰਾਂ ਨਹੀਂ ਕੀਤੀ ਜਾਂਦੀ। ਇਸ ਅੱਪਡੇਟ ਨਾਲ, xen-platform-pci.ko ਕਾਰਜਕੁਸ਼ਲਤਾ ਬਿਲਟ-ਇਨ ਕਰਨਲ ਤੋਂ ਹਟਾਈ ਗਈ ਹੈ ਅਤੇ ਪਿੱਛੇ ਲੋਡ ਹੋਣਯੋਗ ਮੈਡਿਊਲ ਵਿੱਚ ਪਾ ਦਿੱਤੀ ਗਈ ਹੈ, ਜਿਸ ਨਾਲ module-init-tools ਕਰਨਲ ਅੱਪਗਰੇਡ ਦੌਰਾਨ ਸਹੀ ਨਿਰਭਰਤਾ ਜਾਂਚ ਕਰਦਾ ਹੈ ਅਤੇ ਬਣਾਉਂਦਾ ਹੈ।

  • ਪਹਿਲਾਂ, ਡਿਸਕਾਂ ਜਾਂ ਭਾਗਾਂ ਨੂੰ ਇੱਕ 32-ਬਿੱਟ Red Hat Enterprise Linux 4.6 ਫੁਲੀ ਵਰਚੁਅਲਾਈਜ਼ਡ ਗਿਸਟ ਤੇ ਪੈਰਾਵਰਚੁਅਲਾਈਜ਼ਡ ਬਲਾਕ ਡਰਾਈਵਰ (xen-vbd.ko) ਨੂੰ 64-ਬਿੱਟ ਹੋਸਟ ਤੇ ਮਾਊਂਟ ਕਰਨਾ ਫੇਲ ਹੋ ਜਾਂਦਾ ਸੀ। ਇਸ ਅੱਪਡੇਟ ਨਾਲ, ਬਲਾਕ ਫਰੰਟ ਡਰਾਈਵਰ (block.c) ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਕਿ ਬਲਾਕ ਬੈਕ ਡਰਾਈਵਰ ਨੂੰ ਸੂਚਨਾ ਦਿੱਤੀ ਜਾਵੇ ਕਿ ਗਿਸਟ 32-ਬਿੱਟ ਪਰੋਟੋਕਾਲ ਵਰਤ ਰਿਹਾ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ।

  • ਪਹਿਲਾਂ, pv-on-hvm ਡਰਾਈਵਰ ਨੂੰ ਇੱਕ ਬੇਅਰ-ਮੈਟਲ ਕਰਨਲ ਉੱਪਰ ਇੰਸਟਾਲ ਕਰਨ ਨਾਲ ਆਪਣੇ-ਆਮ /proc/xen ਡਾਇਰੈਕਟਰੀ ਬਣ ਜਾਂਦੀ ਸੀ। ਸਿੱਟੇ ਵਜੋਂ ਐਪਲੀਕੇਸ਼ਨ ਜੋ ਜਾਂਚ ਕਰਦੀ ਹੈ ਕਿ ਜੇ ਸਿਸਟਮ ਉੱਪਰ ਵਰਚੁਅਲਾਈਜ਼ਡ ਕਰਨ ਚੱਲ ਰਿਹਾ ਹੈ /proc/xen ਡਾਇਰੈਕਟਰੀ ਦੀ ਮੌਜੂਦਗੀ ਬਾਰੇ ਜਾਂਚ ਕਰਕੇ ਗਲਤੀ ਨਾਲ ਇਹ ਮੰਨਿਆ ਜਾਂਦਾ ਸੀ ਕਿ ਵਰਚੁਅਲਾਈਜ਼ਡ ਕਰਨ ਵਰਤਿਆ ਜਾ ਰਿਹਾ ਹੈ। ਇਸ ਅੱਪਡੇਟ ਨਾਲ, pv-on-hvm ਡਰਾਈਵਰ ਹੁਣ /proc/xen ਡਾਇਰੈਕਟਰੀ ਨਹੀਂ ਬਣਾਉਂਦੇ, ਜਿਸ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ।

  • ਪਹਿਲਾਂ, ਪੈਰਾਵਰਚੁਅਲਾਈਜ਼ਡ ਗਿਸਟਾਂ ਸਿਰਫ ਵੱਧ-ਤੋਂ-ਵੱਧ 16 ਡਿਸਕ ਜੰਤਰ ਹੋ ਸਕਦੇ ਸੀ। ਇਸ ਅੱਪਡੇਟ ਵਿੱਚ, ਇਹ ਸੀਮਾ 256 ਡਿਸਕ ਡਰਾਈਵਾਂ ਤੱਕ ਵਧਾ ਦਿੱਤੀ ਗਈ ਹੈ।

ਡਰਾਈਵਰ ਅੱਪਡੇਟ

  • ALSA ਵਿੱਚ Intel® ਹਾਈ ਡੈਫੀਨੇਸ਼ਨ ਆਡੀਓ (HDA) ਅੱਪਡੇਟ ਕੀਤਾ ਗਿਆ ਹੈ। ਇਹ ਅੱਪਡੇਟ HDA ਆਡੀਓ ਵਾਲੇ ਨਵੇਂ ਹਾਰਡਵੇਅਰ ਲਈ ਆਡੀਓ ਸਹਿਯੋਗ ਵਿੱਚ ਸੋਧ ਕਰਦਾ ਹੈ।

  • ਪਹਿਲਾਂ, ਨੈੱਟਵਰਕ ਜੰਤਰ ਜੋ forcedeth ਡਰਾਈਵਰ ਵਰਤਦੇ ਸੀ ਜਵਾਬ ਨਹੀਂ ਦਿੰਦੇ ਸੀ ਜਦੋਂ rcp ਕਮਾਂਡ ਨੂੰ ਮਲਟੀਪਲ ਕਲਾਂਈਟ ਤਂ ਚਲਾਇਆ ਜਾਂਦੀ ਸੀ। ਇਸ ਅੱਪਡੇਟ ਨਾਲ, forcedeth ਡਰਾਈਵਰ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ।

  • ਪਹਿਲਾਂ, ਆਟੋਮੈਟਿਕ ਡਾਇਰੈਕਟ ਮੈਮੋਰੀ ਐਕਸੈੱਸ (ADMA) ਮੋਡ ਮੂਲ ਹੀ sata_nv ਡਰਾਈਵਰ ਵਿੱਚ ਯੋਗ ਹੁੰਦਾ ਸੀ। ਸਿੱਟੇ ਵਜੋਂ, sata_nv ਵਰਤਣ ਵਾਲੇ ਕੁਝ ਜੰਤਰਾਂ ਲਈ ਜੰਤਰ ਗਲਤੀ ਅਤੇ ਟਾਈਮ-ਆਊਟ ਆਉਂਦੇ ਸਨ। ਇਸ ਅੱਪਡੇਟ ਨਾਲ, ADMA ਮੋਡ ਹੁਣ ਮੂਲ ਹੀ ਅਯੋਗ ਹੁੰਦਾ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ।

  • virtio, ਜੋ ਕਿ KVM ਵਿੱਚ I/O ਵਰਚੁਅਲਾਈਜੇਸ਼ਨ ਲਈ ਪਲੇਟਫਾਰਮ ਹੈ, ਲਈ ਡਰਾਈਵਰ Red Hat Enterprise Linux 4.8 ਵਿੱਚ ਲੀਨਕਸ ਕਰਨਲ 2.6.27 ਤੋਂ ਬਾਕਪੋਰਟ ਕੀਤਾ ਗਿਆ ਹੈ। ਇਹ ਡਰਾਈਵਰ KVM ਗਿਸਟ ਨੂੰ I/O ਕਾਰਜਕੁਸ਼ਲਤਾ ਦਾ ਵੱਡਾ ਪੱਧਰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਵੱਖ-ਵੱਖ ਉਪਭੋਗੀ ਸਪੇਸ ਹਿੱਸੇ ਜਿਵੇਂ ਕਿ: anaconda, kudzu, lvm, selinux ਅਤੇ mkinitrd ਨੂੰ ਵੀ virtio ਜਤੰਰਾਂ ਦੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।

  • r8169 ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਕਿ ਨਵੀਆਂ ਨੈੱਟਵਰਕ ਚੈੱਪਸਿੱਟਾਂ ਨੂੰ ਸਹਿਯੋਗ ਦਿੱਤਾ ਜਾ ਸਕੇ। ਇਸ ਅੱਪਡੇਟ ਨਾਲ, RTL810x/RTL8168(9) ਦੇ ਸਭ ਬਦਲਾਓ ਹੁਣ Red Hat Enterprise Linux 4.8 ਵਿੱਚ ਸਹਿਯੋਗੀ ਹਨ।

  • mptsas ਡਰਾਈਵਰ ਨੂੰ ਵਰਜਨ 3.12.29.00 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਬੱਗ ਫਿਕਸ ਸ਼ਾਮਿਲ ਹਨ ਅਤੇ ਹੇਠਲੀਆਂ ਨਵੀਆਂ ਵਿਸ਼ੇਸ਼ਤਾਵਾਂ ਯੋਗ ਕੀਤੀਆਂ ਗਈਆਂ ਹਨ:

    • ਡਿਊਲ ਪੋਰਟ ਸਹਿਯੋਗ।

    • SAS ਚਿੱਪ ਪਾਵਰ ਪਰਬੰਧਨ

  • lpfc ਡਰਾਈਵਰ ਨੂੰ ਅੱਪਸਟਰੀਮ ਵਰਜਨ 8.0.16.46 ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕੀ ਫਿਕਸ ਅਤੇ ਸੋਧਾਂ ਦਿੱਤੀਆਂ ਗਈਆਂ ਹਨ, ਜਿਵੇਂ:

    • FCoE LP21000 HBAs ਲਈ ਸਹਿਯੋਗ

    • HBAnyware 4.0 ਲਈ ਸਹਿਯੋਗ

  • SAS ਅਧਾਰਿਤ RAID ਕੰਟਰੋਲਰਾਂ ਲਈ megaraid_sas ਡਰਾਈਵਰ ਨੂੰ ਵਰਜਨ 4.01-RH1 ਵੱਲ ਅੱਪਡੇਟ ਕੀਤਾ ਗਿਆ ਹੈ। ਕੁਝ ਬੱਗ ਫਿਕਸ ਅਤੇ ਸੋਧਾਂ ਇਸ ਅੱਪਡੇਟ ਵਿੱਚ ਦਿੱਤੀਆਂ ਗਈਆਂ ਹਨ, ਜਿਵੇਂ ਕਿ:

    • LSI ਜਨਰੇਸ਼ਨ 2 ਕੰਟਰੋਲਰਾਂ (0078, 0079) ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ

    • ਸ਼ੱਟਡਾਊਨ ਰੂਟੀਨ ਵਿੱਚ DCMD ਸ਼ੱਟਡਾਊਨ ਕਰਨ ਲਈ ਇੱਕ ਕਮਾਂਡ ਸ਼ਾਮਿਲ ਕੀਤੀ ਗਈ ਹੈ ਜਿਸ ਨਾਲ ਫਰਮਵੇਅਰ ਸ਼ੱਟਡਾਊਨ ਵਿੱਚ ਸੋਧ ਹੁੰਦੀ ਹੈ।

    • ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਹਾਰਡਵੇਅਰ ਲੀਨਕਸ ਡਰਾਈਵਰ ਵਿੱਚ ਅਚਾਨਕ ਇੰਟਰੱਪਟ ਆਉਂਦਾ ਸੀ।

  • IBM eServer System P ਲਈ eHEA ਈਥਰਨੈੱਟ ਜੰਤਰ ਡਰਾਈਵਰ ਨੂੰ ਵਰਜਨ 0078-08 ਤੱਕ ਅੱਪਡੇਟ ਕੀਤਾ ਗਿਆ ਹੈ।

  • EHCA infinband ਜੰਤਰ ਡਰਾਈਵਰ ਨੂੰ Red Hat Enterprise Linux 4.8 ਅਤੇ ਸਭ ਆਉਣ ਵਾਲੇ future Red Hat Enterprise Linux 4 ਰੀਲੀਜ਼ਾਂ ਵਿੱਚ ਸਹਿਯੋਗ ਨਹੀਂ ਹੋਵੇਗਾ।

ਟੈਕਨਾਲੋਜੀ ਜਾਣਕਾਰੀ

ਤਕਨੀਕੀ ਜਾਣਕਾਰੀ ਵਿਸ਼ੇਸਤਾਵਾਂ ਨੂੰ ਹੁਣ Red Hat Enterprise Linux 4.8 ਮੈਂਬਰੀ ਸੇਵਾਵਾਂ ਅਧੀਨ ਸਹਿਯੋਗ ਨਹੀਂ ਹੈ, ਹੋ ਸਕਦਾ ਠੀਕ ਤਰਾਂ ਕੰਮ ਨਹੀਂ ਕਰਦੀ, ਅਤੇ ਆਮ ਕਰਕੇ ਉਤਪਾਦ ਦੀ ਵਰਤੋਂ ਲਈ ਠੀਕ ਨਹੀਂ ਹੈ। ਭਾਵੇਂ, ਇਹ ਵਿਸ਼ੇਸ਼ਤਾਵਾਂ ਗਾਹਕ ਸਹੂਲਤ ਲਈ ਸ਼ਾਮਿਲ ਕੀਤੀਆਂ ਹਨ ਅਤੇ ਵਧੇਰੇ ਵਰਤੋਂ ਲਈ ਹਨ।.

ਗਾਹਕ ਇਹਨਾਂ ਵਿਸ਼ੇਸ਼ਤਾਵਾਂ ਨੂੰ ਨਾਨ-ਪਰੋਡਕਸ਼ਨ ਵਾਤਾਵਰਨ ਵਿੱਚ ਵੀ ਵੇਖ ਸਕਦੇ ਹਨ। ਪੂਰੀ ਤਰਾਂ ਸਹਿਯੋਗੀ ਹੋਣ ਤੋਂ ਪਹਿਲਾਂ ਗਾਹਕ ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਲਈ ਫੀਡਬੈਕ ਅਤੇ ਕਾਰਜ-ਕੁਸ਼ਲਤਾ ਲਈ ਸੁਝਾਅ ਵੀ ਦੇ ਸਕਦੇ ਹਨ। ਇਰੱਟਾ ਜਿਆਦਾ-ਨਾਜੁਕ ਸੁਰੱਖਿਆ ਮੁੱਦਿਆਂ ਲਈ ਵੀ ਦਿੱਤਾ ਜਾਏਗਾ।

ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਦੇ ਵਿਕਾਸ ਦੌਰਾਨ, ਵਾਧੂ ਹਿੱਸੇ ਵੀ ਜਾਂਚ ਕਰਨ ਵਾਸਤੇ ਲੋਕਾਂ ਨੂੰ ਉਪਲੱਬਧ ਹੋ ਸਕਦੇ ਹਨ। ਇਹ Red Hat ਦਾ ਉਦੇਸ਼ ਹੈ ਕਿ ਆਉਣ ਵਾਲੇ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਨੂੰ ਪੂਰਾ ਸਹਿਯੋਗ ਦਿੱਤਾ ਜਾਏ।

Red Hat Enterprise Linux ਵਿੱਚ ਤਕਨੀਕੀ ਜਾਣਕਾਰੀ ਦੇ ਸਕੋਪ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ Red Hat ਵੈੱਬ ਸਾਈਟ ਤੇ ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਸਹਿਯੋਗ ਸਕੋਪ ਸਫਾ ਵੇਖੋ।

OpenOffice 2.0

OpenOffice 2.0 ਹੁਣ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ, ਜਿਵੇਂ ODF ਅਤੇ PDF ਕਿਰਿਆਵਾਂ, ਡਿਜ਼ੀਟਲ ਸਿਗਨੇਚਰਾਂ ਲਈ ਸਹਿਯੋਗ ਅਤੇ ਫਾਰਮੈਟ ਅਤੇ ਇੰਟਰਫੇਸ ਦੇ ਰੂਪ ਵਿੱਚ ਓਪਨ ਸੂਟ ਸਮੇਤ ਵਧੀਆ ਅਨੁਕੂਲਤਾ। ਇਸ ਤੋਂ ਬਿਨਾਂ, OpenOffice 2.0 ਸਪਰਿੱਡਸ਼ੀਟ ਵਿੱਚ pivot ਟੇਬਲ ਸਹਿਯੋਗ ਵਿੱਚ ਸੋਧ ਕੀਤੀ ਹੈ, ਅਤੇ ਹੁਣ 65,000 ਕਤਾਰਾਂ ਤੱਕ ਪਰਬੰਧਨ ਕਰ ਸਕਦਾ ਹੈ।

OpenOffice 2.0 ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ http://www.openoffice.org/dev_docs/features/2.0/index.html ਵੇਖੋ।

ਹੱਲ-ਕੀਤੇ ਮੁੱਦੇ

  • ਪਹਿਲਾਂ, ਜੇ Red Hat Network ਐਪਲਿਟ ਨੂੰ ਕਲਾਂਈਟਾਂ ਨੂੰ ਇੱਕ ਵੱਖਰੇ Red Hat ਸੈਟੇਲਾਈਟ ਸਰਵਰ ਨਾਲ ਮੁੜ-ਰਜਿਸਟਰ ਕਰਨ ਲਈ ਵਰਤਿਆ ਜਾਂਦਾ ਸੀ, ਐਪਲਿਟ ਹੁਣ ਅੱਪਡੇਟ ਵੇਖਾਉਣ ਲਈ ਜਾਰੀ ਰਹੇਗਾ ਜੋ ਪਿਛਲੇ ਸਰਵਰ ਤੇ ਉਪਲੱਬਧ ਹਨ, ਭਾਵੇਂ ਇਹ ਮੌਜੂਦਾ ਸਰਵਰ ਤੇ ਉਪਲੱਬਧ ਨਾ ਹੋਣ। ਨਵੇਂ ਸਰਵਰ ਦਾ ਵੇਰਵਾ ਵੇਖਾਉਣ ਲਈ /etc/sysconfig/rhn/rhn-applet ਤਬਦੀਲ ਨਹੀਂ ਹੋਵੇਗੀ। ਇਸ ਅੱਪਡੇਟ ਵਿੱਚ ਦਿੱਤਾ ਐਪਲਿਟ ਦਾ ਵਰਜਨ ਇੱਕ ਸਰਵਰ url ਨਾਲ ਅੱਪਡੇਟ ਦੇ ਕੈਸ਼ ਨਾਲ ਸੰਬੰਧਿਤ ਹੈ, ਅਤੇ ਇਸ ਲਈ ਜਾਂਚ ਕਰੋ ਕਿ ਉਪਭੋਗੀ ਨੂੰ ਵੇਖਾਏ ਅੱਪਡੇਟ ਅਸਲ ਵਿੱਚ ਉਪਲੱਬਧ ਹਨ। ਇਹ ਵਰਜਨ ਸੰਰਚਨਾ ਫਾਇਲ ਤਬਦੀਲ ਹੋਣ ਤੇ ਵੀ ਖੋਜਿਆ ਜਾਂਦਾ ਹੈ। ਜੇ ਅਜਿਹੀ ਤਬਦੀਲੀ ਵੇਖੀ ਜਾਂਦੀ ਹੈ, ਐਪਲਿਟ ਆਪਣੇ-ਆਪ ਸੰਰਚਨਾ ਵੇਰੀਏਬਲਾਂ ਨੂੰ ਮੁੜ-ਲੋਡ ਕਰਦਾ ਹੈ ਅਤੇ ਨਵੇਂ ਸਰਵਰ ਕੁਨੈਕਸ਼ਨ ਬਣਾਉਂਦਾ ਹੈ।

  • sysreport.legacy ਪਹਿਲਾਂ $HOME ਨੂੰ ਆਪਣੀ ਰੂਟ ਡਾਇਰੈਕਟਰੀ ਤੌਰ ਤੇ ਵਰਤਦਾ ਸੀ। ਜੇ ਇਹ ਇਨਵਾਇਰਨਮੈਂਟ ਵੇਰੀਏਬਲ ਮੌਜੂਦ ਨਹੀਂ ਹੈ ਜਾ ਇਸ ਦੀ ਡਾਇਰੈਕਟਰੀ ਮੌਜੂਦ ਨਹੀਂ ਹੈ, sysreport.legacy ਇਸ ਦੀ ਰਿਪੋਰਟ ਨਹੀਂ ਬਣਾ ਸਕਦਾ ਅਤੇ Cannot make temp dir ਸੁਨੇਹੇ ਨਾਲ ਬੰਦ ਹੋ ਜਾਂਦੀ ਹੈ। Sysreport.legacy ਹੁਣ ਲਗਾਤਾਰ ਬਣਾਈ ਡਾਇਰੈਕਟਰੀ ਨੂੰ ਆਪਣੀ ਰੂਟ ਡਾਇਰੈਟਰੀ ਦੇ ਤੌਰ ਤੇ ਵਰਤਦਾ ਹੈ। ਅਤੇ $HOME ਤੋਂ ਬਿਨਾਂ ਸਿਸਟਮਾਂ ਉੱਪਰ ਵੀ ਰਿਪੋਰਟ ਬਣਾ ਸਕਦਾ ਹੈ।

  • automount ਡੈਮਨ SIOCGIFCONF ioctl ਤੋਂ ਲੋਕਲ ਇੰਟਰਫੇਸਾਂ ਬਾਰੇ ਜਾਣਕਾਰੀ ਲੈਣ ਲਈ 128 ਬਾਈਟ ਦਾ ਸਥਿਰ ਅਕਾਰ ਬਫਰ ਵਰਤਦਾ ਸੀ ਜਦੋਂ ਦਿੱਤੇ ਮਾਊਂਟ ਸੰਬੰਧੀ ਹੋਸਟਾਂ ਦੀ ਜਾਂਚ ਕੀਤੀ ਜਾਂਦੀ ਸੀ। ਕਿਉਂਕਿ ਹਰੇਕ ਇੰਟਰਫੇਸ 40 ਬਾਈਟ ਲੰਬਾ ਹੈ, ਡੈਮਨ ਹੁਣ ਤਿੰਨ ਤੋਂ ਜਿਆਦਾ ਲੋਕਲ ਇੰਟਰਫੇਸਾਂ ਲਈ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ। ਜੇ ਮਾਊਂਟ ਨਾਲ ਸੰਬੰਧਿਤ ਹੋਸਟ ਦਾ ਐਡਰੈੱਸ ਹੈ ਜੋ ਲੋਕਲ ਸੀ ਪਰ ਇਹਨਾਂ ਤਿੰਨਾਂ ਇੰਟਰਫੇਸਾਂ ਵਿੱਚੋਂ ਕਿਸੇ ਨਾਲ ਸੰਬੰਧਿਤ ਨਹੀਂ ਤਾਂ ਜਾਂਚ ਗਲਤ ਮੰਨੀ ਜਾਵੇਗੀ।

    automount ਡੈਮਨ ਹੁਣ ਆਪਣੇ-ਆਪ ਹੀ ਬਫਰ ਨਿਰਧਾਰਤ ਕਰਦੀ ਹੈ, ਜੋ ਕਿ ਸਿਸਟਮ ਉੱਪਰ ਸਭ ਇੰਟਰਫੇਸਾਂ ਬਾਰੇ ਜਾਣਕਾਰੀ ਲਈ ਲੋੜੀਂਦੀ ਹੁੰਦੀ ਹੈ ਜਿਸ ਨਾਲ NFS ਮਾਊਂਟ ਲਈ ਦਿੱਤੇ ਹੋਸਟ ਤੇ ਠੀਕ ਤਰਾਂ ਜਾਂਚ ਹੁੰਦੀ ਹੈ।

  • Automount ਮੈਪ ਐਂਟਰੀਆਂ ਜੋ ਮਾਊਂਟ ਟਿਕਾਣੇ (ਨਕਲੀ ਮਾਊਂਟ) ਵਿੱਚ ਮਲਟੀਪਲ ਹੋਸਟ ਬਾਰੇ ਦੱਸਦੀਆਂ ਹਨ, automount ਡੈਮਨ ਆਪਣੀ ਨੇੜਤਾ ਅਤੇ NFS ਵਰਜਨ ਲਈ ਰਿਮੋਟ ਹੋਸਟਾਂ ਦੀ ਸੂਚੀ ਲਈ ਜਾਂਚ ਕਰਦਾ ਹੈ। ਜੇ ਜਵਾਬ ਦੇਣ ਤੋਂ ਹੋਸਟ ਫੇਲ ਹੋ ਜਾਂਦਾ ਹੈ, ਉਹ ਸੂਚੀ ਵਿੱਚੋਂ ਹਟਾਏ ਜਾਂਦੇ ਹਨ। ਜੇ ਕੋਈ ਰਿਮੋਟ ਹੋਸਟ ਕਦੇ ਵੀ ਜਵਾਬ ਨਹੀਂ ਦਿੰਦਾ, ਸੂਚੀ ਖਾਲੀ ਵੀ ਹੋ ਸਕਦੀ ਹੈ। ਪਹਿਲਾਂ, ਡੈਮਨ ਸ਼ੁਰੂਆਤੀ ਜਾਂਚ ਤੋਂ ਬਾਅਦ ਸੂਚੀ ਖਾਲੀ ਹੋਣ ਬਾਰੇ ਜਾਂਚ ਨਹੀਂ ਕਰਦਾ ਸੀ ਜਿਸ ਦੇ ਨਤੀਜੇ ਵਜੋਂ ਇਕ ਸਿਗਮਿੰਟੇਸ਼ਨ ਫਾਲਟ (ਇੱਕ NULL ਪੁਆਂਇਟਰ ਦੇ ਫਰਕ ਨਾਲ) ਆਉਂਦਾ ਹੈ। ਇਹ ਜਾਂਚ ਸ਼ਾਮਿਲ ਕੀਤੀ ਗਈ ਹੈ।

  • ttfonts-zh_CN ਪੈਕੇਜ ਵਿੱਚ ਆਮ ਕਰਕੇ Zhong Yi Song TrueType ਫੌਂਟ ਸ਼ਾਮਿਲ ਹੁੰਦੇ ਹਨ। ਇਸ ਫੌਂਟ ਵਿਚਲੇ ਕਾਪੀਰਾਈਟ Beijing Zhong Yi Electronics Co. ਨਾਲ ਸੰਬੰਧਿਤ ਹਨ, ਜਿਸ ਦਾ ਲਾਈਸੈਂਸ Red Hat Inc. ਕੋਲ Red Hat ਨਾਂ ਅਧੀਨ ਆਉਂਦੇ ਉਤਪਾਦ ਅਤੇ ਸਾਫਟਵੇਅਰ ਵਿੱਚ ਫੌਂਟ ਡਿਸਟਰੀਬਿਊਟ ਕਰਨ ਲਈ ਹੈ। ਇਸ ਫੌਂਟ ਨੂੰ ttfonts-zh_CN ਵਿੱਚ ਸ਼ਾਮਿਲ ਕਰਨ ਨਾਲ Red Hat ਇਸ ਪੈਕੇਜ ਨੂੰ ਫਰੀ ਡਿਸਟਰੀਬਿਊਟ ਨਹੀਂ ਕਰ ਸਕਦੀ। Zhong Yi Song TrueType ਫੌਂਟ ਹਾਲੇ ਵੀ Red Hat ਗਾਹਕਾਂ ਲਈ Red Hat Network ਅਤੇ ਸਪਲੀਮੈਂਟਰੀ CD ਰਾਹੀਂ fonts-chinese-zysong ਪੈਕੇਜ ਵਿੱਚ ਉਪਲੱਬਧ ਹੈ।

  • multipathd ਕਮਾਂਡ multipathd dead but pid file exists ਸੁਨੇਹੇ ਨਾਲ ਕਰੈਸ਼ ਹੋ ਜਾਨਦੀ ਹੈ ਜਦੋਂ ਮਲਟੀਪਲ ਮਾਰਗ ਨੂੰ 1024 ਜਾਂ ਜਿਆਦਾਂ ਮਾਰਗਾਂ ਲਈ ਸੰਰਚਿਤ ਕੀਤਾ ਜਾਂਦਾ ਹੈ, ਕਿਉਂਕਿ ਹਰੇਕ ਮਾਰਗ ਲਈ ਫਾਇਲ ਪਛਾਣਕਾਰ ਖੋਲਣਾ ਸੰਭਵ ਨਹੀਂ ਹੈ। ਇਸ ਨਾਲ error calling out /sbin/mpath_prio_ontap /dev/[device] ਗਲਤੀਆਂ ਵੀ ਆ ਸਕਦੀਆਂ ਹਨ। ਹੁਣ, ਇੱਕ ਨਵਾਂ multipath.conf ਪੈਰਾਮੀਟਰ, max_fds, ਆਖਰੀ ਉਪਭੋਗੀ ਨੂੰ ਫਾਇਲ ਪਛਾਣਕਾਰਾਂ ਦੀ ਵੱਧ-ਤੋਂ-ਵੱਧ ਗਿਣਤੀ ਸੈੱਟ ਕਰਨ ਲਈ ਮਦਦ ਕਰਦਾ ਹੈ ਜੋ multipathd ਕਾਰਦ ਖੋਲ ਸਕਦਾ ਹੈ, ਜਾਂ max ਦੀ ਵਰਤੋਂ ਕਰਕੇ ਸਿਸਟਮ ਅਧਿਕਤਮ ਸੈੱਟ ਕਰਨ ਵਿੱਚ ਮਦਦ ਕਰਦਾ ਹੈ max_fds ਨੂੰ ਇੱਕ ਲੋੜੀਂਦਾ ਵੱਡਾ ਨੰਬਰ ਜਾਂ max ਨਿਰਧਾਰਤ ਕਰਨ ਨਾਲ multipathd ਵਿੱਚ ਇਸ ਕਰੈਸ਼ ਨੂੰ ਰੋਕਦਾ ਹੈ।

  • ਪਹਿਲਾਂ, ਜਦੋਂ accraid ਡਰਾਈਵਰ ਨੂੰ ਇੱਕ Adaptec 2120S ਜਾਂ Adaptec 2200S ਕੰਟਰੋਲਰ ਨਾਲ ਵਰਤਿਆ ਜਾਂਦਾ ਸੀ, ਸਿਸਟਮ ਬੂਟਅੱਪ ਫੇਲ ਹੋ ਜਾਂਦਾ ਸੀ, ਜਿਸ ਕਰਕੇ ਗਲਤੀ ਆਉਂਦੀ ਸੀ: aac_srb:aac_fib_send failed with status 8195। ਇਸ ਅੱਪਡੇਟ ਨਾਲ, accraid ਡਰਾਈਵਰ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਜਾਂਦਾ ਹੈ।

  • SOS ਇੱਕ ਸੰਦਾਂ ਦਾ ਸਮੂਹ ਹੈ ਜੋ ਇੱਕ ਸਿਸਟਮ ਦੇ ਹਾਰਡਵੇਅਰ ਅਤੇ ਮੌਜੂਦਾ ਸੰਰਚਨਾ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਜਾਣਕਾਰੀ ਫਿਰ ਜਾਂਚ ਜਾਂ ਡੀਬੱਗਿੰਗ ਲਈ ਵਰਤੀ ਜਾ ਸਕਦੀ ਹੈ।

    ਇਸ ਅੱਪਡੇਟ ਨਾਲ, sosreport ਦੁਆਰਾ ਬਣਾਈ ਰਿਪੋਰਟ ਵਿੱਚ ਹੁਣ ਪੰਜ ਤਰਾਂ ਦੀ ਜਾਣਕਾਰੀ ਹੁੰਦੀ ਹੈ ਜੋ ਪਹਿਲਾਂ ਨਹੀਂ ਹੁੰਦੀ ਸੀ:

    • ਵੇਖਣ ਲਈ ਲਈ ਕਿਹੜਾ ਕਾਰਜ ਹੁਣ ਚੱਲ ਰਿਹਾ ਹੈ ਜਿਸ ਕਰਕੇ ਸਮੱਸਿਆ ਆਈ ਹੈ /var/log/cron* ਦੇ ਹਿੱਸੇ ਅਤੇ crontab -l ਦੀ ਆਊਟਪੁੱਟ

    • fdisk ਤੋਂ ਇਕੱਠੀ ਕੀਤੀ ਜਾਣਕਾਕੀ ਦੀ ਬਜਾਇ parted ਤੋਂ ਵਿਭਾਗੀਕਰਨ ਜਾਣਕਾਰੀ, ਕਿਉਂਕਿ parted ਉਹ ਜਾਣਕਾਰੀ ਵੀ ਇਕੱਠੀ ਕਰ ਸਕਦੀ ਹੈ ਜੋ fdisk ਨਹੀਂ (ਉਦਾਹਰਨ ਲਈ, GUID ਭਾਗ)।

    • dumpe2fs -l ਤੋਂ ਆਊਟਪੁੱਟ।

    • /etc/inittab ਦੇ ਸੰਖੇਪ

    • ਸਰਵਿਸਾਂ ਦੀ ਮੌਜੂਦੀ ਸਥਿਤੀ ਵੇਖਣ ਲਈ "/sbin/service --status-all" ਦੀ ਆਊਟਪੁੱਟ। ਪਹਿਲਾਂ, ਸਿਰਫ ਇਹਨਾਂ ਦੀਆਂ ਸੈਟਿੰਗਾਂ ਬੂਟ ਸਮੇਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ ("chkconfig --list" ਤੋਂ)।

  • automount ਹੁਣ umount(8) ਵਰਤਦਾ ਹੈ ਜਦੋਂ ਮਾਊਂਟ ਮਿਆਦ ਪੁੱਗ ਜਾਂਦੀ ਹੈ ਅਤੇ umount(8) ਸਰਵਰ ਦੇ ਜਵਾਬ ਲਈ ਉਡੀਕ ਸਕਦਾ ਹੈ। ਇਸ ਦੇ ਨਤੀਜੇ ਵਜੋਂ ਮਿਆਦ ਬਲਾਕ ਕੀਤੀ ਜਾਂਦੀ ਹੈ ਜਿਸ ਕਰਕੇ ਉਸੇ /usr/sbin/automount ਕਾਰਜ (ਜਿਵੇਂ ਕਿ, ਮਾਊਂਟ ਜਿਸ ਦਾ ਪਰਬੰਧਨ automount ਕਾਰਜ ਕਰਦਾ ਹੈ) ਵਿੱਚ ਬਹੁਤ ਲੰਬੇ ਸਮੇਂ ਤੱਕ ਮਾਊਂਟ ਮਿਆਦ ਨਹੀਂ ਖਤਮ ਹੁੰਦੀ। ਸਿੱਟੇ ਵਜੋਂ, ਜੇ ਇੱਕ ਸਰਵਰ ਪਹੁੰਚ ਤੋਂ ਬਾਹਰ ਹੈ, ਤਾਂ automount ਕਿਸੇ ਵੀ ਮਿਆਦ ਪੁੱਗੇ ਮਾਊਂਟ ਨੂੰ ਅਨ-ਮਾਊਂਟ ਨਹੀਂ ਕਰੇਗੀ, ਇੱਥੋ ਤੱਕ ਕਿ ਸਰਵਰਾਂ ਉੱਪਰ ਵੀ ਨਹੀਂ ਜੋ ਜਵਾਬ ਦੇ ਰਹੇ ਹਨ। ਫਿਰ ਸਿਸਟਮ ਉੱਪਰ ਬਹੁਤ ਸਾਰੇ ਮਾਊਂਟ ਹੁੰਦੇ ਹਨ ਜਿਨਾਂ ਦੀ ਮਿਆਦ ਪੁੱਗ ਸਕਦੀ ਹੈ ਪਰ ਪੁੱਗੀ ਨਹੀਂ। Automount ਵਿੱਚ ਹੁਣ ਇੱਕ ਕਮਾਂਡ ਲਾਈਨ ਚੋਣ ਹੈ ਜੋ ਬਾਰੀ ਮਾਊਂਟਾਂ ਤੱਕ ਜਾਣ ਤੋਂ ਪਹਿਲਾਂ automount ਦੇ ਉਡਾਕ ਕਰਨ ਲਈ ਸਮਾਂ ਨਿਰਧਾਰਤ ਕਰਦੀ ਹੈ। ਇਸ ਲਈ ਮਿਆਦ ਪੁੱਗੇ ਮਾਊਂਟ ਆਨ-ਮਾਊਂਟ ਹੋ ਸਕਦੇ ਹਨ ਭਾਵੇਂ ਕੁਝ ਸਰਵਰ ਜਵਾਬ ਨਹੀਂ ਦਿੰਦੇ।

  • netpbm ਪੈਕੇਜ ਨੂੰ ਹੇਠਲੇ ਬੱਗ ਫਿਕਸ ਕਰਨ ਲਈ ਅੱਪਡੇਟ ਕੀਤਾ ਗਿਆ ਹੈ:
    • ਕਈ ਸਹੂਲਤਾਂ ਜੋ netpbm ਨਾਲ ਦਿੱਤੀਆਂ ਹਨ ਸਟੈਂਡਰਡ ਇੰਪੁੰਟ ਤੋਂ ਫਾਇਲਾਂ ਸਵੀਕਾਰ ਨਹੀਂ ਕਰਦੀਆਂ ਭਾਵੇਂ ਇਹ ਵਿਧੀ ਦਸਤਾਵੇਜ਼ੀ ਮੁਤਾਬਿਕ ਹੈ। ਇਸ ਅੱਪਡੇਟ ਨਾਲ, ਇਹ ਮੁੱਦਾ ਹੱਲ ਹੋ ਗਿਆ ਹੈ।

    • ਕਈ ਸਹੂਲਤਾਂ ਜੋ netpbm ਨਾਲ ਦਿੱਤੀਆਂ ਹਨ, ਈਮੇਜ਼ ਫਾਇਲ ਵਰਤਣ ਸਮੇਂ ਕਰੈਸ਼ ਹੋ ਸਕਦੀਆਂ ਹਨ। ਇਸ ਅੱਪਡੇਟ ਨਾਲ, ਇਹ ਮੁੱਦਾ ਹੱਲ ਹੋ ਗਿਆ ਹੈ।

  • ICQ ਇੰਟਰਨੈੱਟ ਸੁਨੇਹਾ ਪਰੋਟੋਕਾਲ ਸਰਵਰ ਹੁਣੇ ਤਬਦੀਲ ਹੋਇਆ ਹੈ ਅਤੇ ਹੁਣ ਕਲਾਂਈਟਾਂ ਨੂੰ ICQ ਪਰੋਟੋਕਾਲ ਦਾ ਨਵਾਂ ਵਰਜਨ ਵਰਤਣ ਦੀ ਲੋੜ ਹੈ। ICQ ਵਿੱਚ Pidgin 2.5.2 (Red Hat Enterprise Linux 4 ਨਾਲ ਪਹਿਲਾਂ ਦਿੱਤਾ ਵਰਜਨ) ਨਾਲ ਲਾਗਇਨ ਕਰਕੇ ਫੇਲ ਹੁੰਦਾ ਸੀ ਅਤੇ ਨਤੀਜੇ ਵਜੋਂ ਗਲਤੀ ਸੁਨੇਹਾ ਦਿੰਦਾ ਸੀ। ਇਸ ਅੱਪਡੇਟ ਨਾਲ, ਪਿਡਗਿਨ ਨੂੰ ਵਰਜਨ 2.5.5 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ।

  • ਪਹਿਲਾਂ, Red Hat Knowledgebase ਆਰਟੀਕਲ ਜੋ Red Hat Enterprise Linux 4 ਵਿੱਚ ਫਾਈਬਰ ਚੈਨਲ rescan ਬਾਰੇ ਦੱਸਦਾ ਸੀ, ਸਹੀ ਨਹੀਂ ਹੈ। ਇਹ ਵਿਧੀ ਹੁਮ ਅੱਪਡੇਟ ਕੀਤੀ ਗਈ ਹੈ, ਅਤੇ ਇੱਥੇ ਵੇਖੀ ਜਾ ਸਕਦੀ ਹੈ: http://kbase.redhat.com/faq/docs/DOC-3942

  • ਇੱਕ SSH ਸਰਵਰ ਨਾਲ ਸਫਲਤਾਪੂਰਕ ਜੁੜਨ ਤੋਂ ਬਾਅਦ, ਸਰਵਰ ਇੱਕ ਪਾਠ ਅਧਾਰਿਤ ਬੈਨਰ SSH ਕਲਾਂਈਟ ਨੂੰ ਭੇਜਦਾ ਹੈ। ਸਿੱਟੇ ਵਜੋਂ, ਜੇ gftp (ਇੱਕ ਗਰਾਫੀਕਲ ftp ਕਲਾਂਈਟ) ਇੱਕ SSH ਸਰਵਰ ਨਾਲ (SFTP ਰਾਹੀਂ) ਜੁੜਨ ਦੀ ਕੋਸ਼ਿਸ਼ ਕਰਦਾ ਹੈ ਜੇ ਇੱਕ ਬੈਨਰ ਦਿੰਦਾ ਹੈ, gftp ਇੱਕ ਗਲਤੀ ਦੇ ਤੌਰ ਤੇ ਬੈਨਰ ਨੂੰ ਇੰਟਰੱਪਟ ਕਰੇਗਾ, ਅਤੇ ਕੁਨੈਕਸ਼ਨ ਬੰਦ ਕਰਦਾ ਹੈ। ਇਸ ਅੱਪਡੇਟ ਨਾਲ , gftp ਨੂੰ ਵਰਜਨ 2.0.18 ਵੱਲ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਬੈਨਰਾਂ ਸਮੇਤ ਸਰਵਰ ਨਾਲ ਕੁਨੈਕਸ਼ਨ ਮਨਜੂਰੀ ਮਿਲਦੀ ਹੈ।

  • ਇੱਕ ਸਿੰਗਲ ਫਾਇਲ ਨੂੰ NFS ਡਾਇਰੈਕਟਰੀ ਵਿੱਚ ਅਪਲੋਡ ਕਰਨ ਵੇਲੇ, ਟਾਈਮਸਟੈਂਪ ਜੋ ਸੋਧ ਅਤੇ ਫਾਇਲ ਦਾ ਪਹੁੰਚ ਸਮਾਂ ਦੱਸਦੀ ਹੈ ਰਿਕਾਰਕ ਨਹੀਂ ਹੁੰਦੀ। ਇਸ ਅੱਪਡੇਟ ਨਾਲ, ਹੁਣ ਟਾਈਮਸਟੈਂਪ ਹਮੇਸ਼ਾ ਅੱਪਡੇਟ ਹੁੰਦੀ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ।

  • PCI ਲਈ kudzu ਵਿੱਚ ਪੜਤਾਲ ਕੋਡ ਠੀਕ ਤਰਾਂ ਕੁਝ ਮੈਡਿਊਲਾਂ ਨੂੰ ਨਹੀਂ ਲੱਭਦਾ ਜੋ ਖਾਸ PCI ਕਲਾਸ ਨਾਲ ਬਾਈਂਡ ਕਰਕੇ ਕੰਮ ਕਰਦੇ ਹਨ, ਜਿਵੇਂ SGI Altix ਸਿਸਟਮਾਂ ਉੱਪਰ sgiioc4 ਡਰਾਈਵਰ। ਇਹਨਾਂ ਮੈਡਿਊਲਾਂ ਦੇ ਲੋਡ ਹੋਏ ਬਿਨਾਂ, ਸਿਸਟਮ ਜੰਤਰਾਂ ਨੂੰ ਖੋਜ ਨਹੀਂ ਸਕੇਗਾ ਜੋ ਡਰਾਈਵਰ ਤੇ ਨਿਰਭਰ ਹਨ। ਪੜਤਾਲ ਕੋਡ ਦਾ ਇੱਕ ਨਵਾਂ ਵਰਜਨ ਇਸ ਅੱਪਡੇਟ ਕੀਤੇ ਪੈਕੇਜ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜੋ ਪ੍ਰਭਾਵਿਤ ਮੈਡਿਊਲਾਂ ਨੂੰ ਸਫਲਤਾਪੂਰਕ ਲੱਭ ਸਕਦਾ ਹੈ।

ਜਾਣੇ-ਪਛਾਣੇ ਮੁੱਦੇ

  • Red Hat Enterprise Linux 4.8 ਵਿੱਚ ਲਾਜ਼ੀਕਲ ਵਾਲੀਅਮ ਮੈਨੇਜਰ ਫਾਇਲ ਡਿਸਕਰਿਪਟਰ ਲੀਕ ਦਿੰਦਾ ਹੈ, ਜਿਸ ਦੇ ਨਤੀਜੇ ਵਜੋਂ ਹੇਠਲੀ ਗਲਤੀ ਇੰਸਟਾਲੇਸ਼ਨ ਆਊਟਪੁੱਟ ਵਿੱਚ ਆਉਂਦੀ ਹੈ:

    File descriptor NUM (socket:XXXX) leaked on lvm invocation.
                                            

    ਇਹ ਸੁਨੇਹਾ ਅਣਡਿੱਠਾ ਕੀਤਾ ਜਾ ਸਕਦਾ ਹੈ।

  • Red Hat Enterprise Linux 4 ਨੂੰ ਇੱਕ ਨੈੱਟਵਰਕ ਫਾਇਲ ਸਿਸਟਮ (NFS) ਸਰਵਰ ਰਾਹੀਂ ਇੰਸਟਾਲ ਕਰਨ ਸਮੇਂ, ਇੰਸਟਾਲਰ ਠੀਕ ਤਰਾਂ NFS ਮਾਊਂਟ ਪੁਆਂਇਟ ਬੰਦ ਨਹੀਂ ਕਰ ਸਕਦਾ। ਇਸ ਨਾਲ NFS ਸਰਵਰ ਗਸਤ ਕੰਮ ਕਰਦਾ ਹੈ। ਇਸ ਸਮੇਂ Red Hat ਸਿਫਾਰਸ ਕਰਦਾ ਹੈ ਕਿ ਇੰਸਟਾਲੇਸ਼ਨ HTTP ਸਰਵਰ ਤੋਂ ਕਰੋ।

  • ਸਿਸਟਮਾਂ ਉੱਪਰ ਜਿੱਥੇ BIOS ਪੁਰਾਣੇ ਦੋਨੋਂ (acpiphp) ਅਤੇ (pciehp) PCI ਹਾਟਪਲੱਗਿੰਗ ਕਰਦਾ ਹੈ, ਪਰਬੰਧਕ ਨੂੰ ਸਿਫਾਰਸ਼ ਕੀਤੀ ਵਿਧੀ ਚੁਣਨੀ ਚਾਹੀਦੀ ਹੈ ਅਤੇ Red Hat Enterprise Linux 4 ਨੂੰ ਨੇ-ਲੋੜੀਂਦੀ ਵਿਧੀ ਲਈ ਮੈਡਿਊਲ ਲੋਡ ਕਰਨ ਤੋਂ ਰੋਕਣਾ ਹੈ। ਇਹ ਨਾ-ਲੋੜੀਂਦੇ ਮੈਡਿਊਲ ਨੂੰ /etc/modprobe.conf ਵਿੱਚ ਬਲੈਕਲਿਸਟ ਕਰਕੇ ਕੀਤਾ ਗਿਆ ਹੈ।

  • Mellanox MT25204 ਦੀ ਹਾਰਡਵੇਅਰ ਟੈਸਟਿੰਗ ਤੋਂ ਪਤਾ ਚੱਲਿਆ ਹੈ ਕਿ ਕੁਝ ਵਧੇਰੇ-ਲੋਡ ਹਾਲਤਾਂ ਅਧੀਨ ਇੱਕ ਅੰਜਰੂਨੀ ਗਲਤੀ ਆਉਂਦੀ ਹੈ। ਜਦੋਂ ib_mthca ਡਰਾਈਵਰ ਇਸ ਹਾਰਡਵੇਅਰ ਉੱਪਰ ਬਹੁਤ ਘਾਤਕ ਗਲਤੀ ਵੇਖਾਉਂਦਾ ਹੈ, ਤਾਂ ਇਹ ਆਮ ਕਰਕੇ ਨਾ-ਲੋੜੀਂਦੀ ਮੁਕੰਮਲਤਾ ਕਤਾਰ ਡੂੰਘਾਈ ਨਾ ਸੰਬੰਧਿਤ ਹੈ ਜੋ ਉਪਭੋਗੀ ਕਾਰਜ ਦੁਆਰਾ ਬਣਾਈਆਂ ਆਊਟਸਟੈਂਡਿੰਗ ਵਰਕ ਬੇਨਤੀਆਂ ਦੀ ਗਿਣਤੀ ਕਰਕੇ ਹੈ।

    ਭਾਵੇਂ ਡਰਾਈਵਰ ਹੁਣ ਹਾਰਡਵੇਅਰ ਨੂੰ ਰੀਸੈੱਟ ਕਰੇਗਾ ਅਤੇ ਅਜਿਹੀ ਘਟਨਾ ਤੋਂ ਮੁੜ ਪ੍ਰਾਪਤੀ ਕਰੇਗਾ, ਗਲਤੀ ਸਮੇਂ ਸਭ ਮੌਜੂਦਾ ਕੁਨੈਕਸ਼ਨ ਟੁੱਟ ਜਾਣਗੇ। ਆਮ ਕਰਕੇ ਇਸ ਦੇ ਨਤੀਜੇ ਵਜੋਂ ਉਪਭੋਗੀ ਕਾਰਜ ਵਿੱਚ ਸਿਗਮੈਂਟੇਸ਼ਨ ਫਾਲਟ ਆਉਂਦਾ ਹੈ। ਅੱਗੇ, ਜੇ ਗਲਤੀ ਵਾਪਰਨ ਸਮੇਂ opensm ਚੱਲ ਰਿਹਾ ਹੈ, ਤਾਂ ਤੁਹਾਨੂੰ ਇਸ ਨੂੰ ਦਸਤੀ ਮੁੜ-ਚਾਲੂ ਕਰਨ ਦੀ ਲੋੜ ਪਵੇਗੀ ਤਾਂ ਕਿ ਸਹੀ ਕਾਰ ਕਰਨ ਲਈ ਮੁੜ-ਪ੍ਰਾਪਤੀ ਕੀਤੀ ਜਾ ਸਕੇ।

  • openmpi ਅਤੇ lam ਦੇ ਪਿਛਲੇ ਵਰਜਨਾਂ ਵਿੱਚ ਇੱਕ ਬੱਗ ਹੈ ਜੋ ਤੁਹਾਨੂੰ ਇਹ ਪੈਕੇਜ ਅੱਪਡੇਟ ਕਰਨ ਤੋਂ ਰੋਕਦਾ ਹੈ। ਇਹੀ ਬੱਗ ਸਭ ਪੈਕੇਜ ਅੱਪਗਰੇਡ ਕਰਨ ਸਮੇਂ up2date ਨੂੰ ਵੀ ਰੁਕਾਵਟ ਪਾ ਸਕਦਾ ਹੈ।

    ਇਹ ਬੱਗ ਹੇਠਲੀ ਗਲਤੀ ਵਿੱਚ ਵੇਖਾਇਆ ਜਾਂਦਾ ਹੈ ਜਦੋਂ openmpi ਜਾਂ lam ਪੈਕੇਜ ਨੂੰ ਅੱਪਗਰੇਡ ਕਰਦੇ ਹਾਂ:

    error: %preun(openmpi-[version]) scriptlet failed, exit status 2
                                    

    ਇਹ ਬੱਗ ਹੇਠਲੀ ਗਲਤੀ ਵੀ ਵੇਖਾਉਂਦਾ ਹੈ (/var/log/up2date ਵਿੱਚ ਲਾਗ ਬਣਦਾ ਹੈ) ਜਦੋਂ up2date ਰਾਹੀਂ ਸਭ ਪੈਕੇਜਾਂ ਨੂੰ ਅੱਪਡੇਟ ਕਰਦੇ ਹਾਂ:

    up2date Failed running rpm transaction - %pre %pro failure ?.
                                    

    ਇਸੇ ਤਰਾਂ, ਤੁਹਾਨੂੰ ਪਹਿਲਾਂ openmpi ਅਤੇ lam ਦੇ ਪੁਰਾਣੇ ਵਰਜਨ ਦਸਤੀ ਹਟਾਉਣੇ ਪੈਣਗੇ ਤਾਂ ਕਿ ਇਹਨਾਂ ਗਲਤੀਆਂ ਤੋਂ ਬਚਿਆ ਜਾ ਸਕੇ। ਅਜਿਹਾ ਕਰਨ ਲਈ, ਹੇਠਲੀ rpm ਕਮਾਂਡ ਵਰਤੋ:

    rpm -qa | grep '^openmpi-\|^lam-' | xargs rpm -e --noscripts --allmatches

  • ਜਦੋਂ ਇੱਕ ਸੰਰਚਿਤ ਸਟੋਰੇਜ਼ ਜੰਤਰ ਤੋਂ ਇੱਕ LUN ਹਟਾਇਆ ਜਾਂਦਾ ਹੈ, ਤਾਂ ਇਹ ਤਬਦੀਲੀ ਮੇਜ਼ਬਾਨ ਤੇ ਨਹੀਂ ਹੁੰਦੀ ਹੈ। ਅਜਿਹੇ ਸਮੇਂ, lvm ਕਮਾਂਡ ਲਟਕ ਜਾਂਦੀ ਹੈ ਜਦੋਂ dm-multipath ਵਰਤਿਆ ਜਾਂਦਾ ਹੈ, ਕਿਉਂਕਿ LUN ਹੁਣ stale ਬਣ ਗਿਆ ਹੈ।

    ਇਸ ਦੇ ਹੱਲ ਲਈ, ਸਭ ਜੰਤਰ ਹਟਾਓ ਅਤੇ /etc/lvm/.cache ਵਿੱਚ ਹਾਲਤ LUN ਨਾਲ ਸੰਬੰਧਿਤ ਸਭ.ਐਂਟਰੀਆਂ ਨੂੰ mpath ਕਰੋ। ਇਹ ਐਂਟਰੀਆਂ ਵੇਖਣ ਲਈ, ਹੇਠਲੀ ਕਮਾਂਡ ਚਲਾਓ:

    ls -l /dev/mpath | grep <stale LUN>

    ਉਦਾਹਰਨ ਲਈ, ਜੇ <stale LUN> ਦਾ ਮੁੱਲ 3600d0230003414f30000203a7bc41a00 ਹੈ, ਤਾਂ ਹੇਠਲਾ ਨਤੀਜਾ ਆ ਸਕਦਾ ਹੈ:

    lrwxrwxrwx 1 root root 7 Aug  2 10:33 /3600d0230003414f30000203a7bc41a00 -> ../dm-4
    lrwxrwx--rwx 1 root root 7 Aug  2 10:33 /3600d0230003414f30000203a7bc41a00p1 -> ../dm-5
                                    

    ਇਸਦਾ ਮਤਲਬ ਹੈ ਕਿ 3600d0230003414f30000203a7bc41a00 ਨੂੰ mpath ਲਿੰਕਾਂ ਨਾਲ ਮੈਪ ਕੀਤਾ ਗਿਆ ਹੈ: dm-4 ਅਤੇ dm-5

    ਇਸੇ ਤਰਾਂ, ਹੇਠਲੀਆਂ ਲਾਈਨਾਂ /etc/lvm/.cache ਤੋਂ ਹਟਾਉਣੀਆਂ ਚਾਹੀਦੀਆਂ ਹਨ:

    /dev/dm-4 
    /dev/dm-5 
    /dev/mapper/3600d0230003414f30000203a7bc41a00
    /dev/mapper/3600d0230003414f30000203a7bc41a00p1
    /dev/mpath/3600d0230003414f30000203a7bc41a00
    /dev/mpath/3600d0230003414f30000203a7bc41a00p1
                                    
  • ਇੱਕ HA-RAID ਦੋ-ਸਿਸਟਮ ਸੰਰਚਨਾ ਵਿੱਚ, ਦੋ SAS ਅਡਾਪਟਰਾਂ ਨੂੰ ਦੋ ਸਿਸਟਮਾਂ ਵਿੱਚ ਪਲੱਗਇਨ ਕੀਤਾ ਗਿਆ ਹੈ ਅਤੇ ਸ਼ੇਅਰ SAS ਡਿਸਕ ਡਰਾਅਰ ਨਾਲ ਜੁੜੇ ਹਨ। Preferred Dual Adapter State ਮੁੱਲ ਨੂੰ ਦੋਨੋ SAS ਅਡਾਪਟਰਾਂ ਉੱਪਰ Primary ਸੈੱਟ ਕਰਨ ਨਾਲ ਰੇਸ ਕੰਡੀਸ਼ਨ ਟਰਿਗਰ ਹੋ ਜਾਂਦੀ ਹੈ ਅਤੇ ਦੋਨੋ SAS ਅਡਾਪਟਰਾਂ ਵਿੱਚ ਨਾ-ਰੁਕਣ ਵਾਲੀ ਫੇਲਓਵਰ ਆ ਜਾਂਦੀ ਹੈ। ਇਸ ਦਾ ਕਾਰਨ ਹੈ ਕਿ ਸਿਰਫ ਇੱਕ SAS ਅਡਾਪਟਰ ਹੀ Primary ਸੈੱਟ ਕੀਤਾ ਜਾ ਸਕਦਾ ਹੈ।

    ਇਸ ਗਲਤੀ ਤੋਂ ਬਚਣ ਲਈ, ਯਕੀਨੀ ਬਣਾਓ ਕਿ ਇੱਕ SAS ਅਡਾਪਟਰ ਦੀ Preferred Dual Adapter State ਨੂੰ None ਸੈੱਟ ਕਰਨਾ ਚਾਹੀਦਾ ਹੈ ਜੇ ਦੂਜੇ SAS ਅਡਾਪਟਰ ਨੂੰ Primary ਸੈੱਟ ਕਰਨਾ ਚਾਹੀਦਾ ਹੈ।

  • ਜੇ ਤੁਸੀਂ hp_sw ਕਰਨਲ ਮੈਡਿਊਲ ਵਰਤਣਾ ਹੈ, ਤਾਂ ਅੱਪਡੇਟ device-mapper-multipath ਪੈਕੇਜ ਇੰਸਟਾਲ ਕਰੋ।

    ਤੁਹਾਨੂੰ HP ਐਰੈ ਵੀ ਠੀਕ ਤਰਾਂ ਸੰਰਚਿਤ ਕਰਨਾ ਪਵੇਗਾ ਤਾਂ ਕਿ ਐਕਟਿਵ/ਪੈਸਿਵ ਮੋਡ ਨੂੰ ਠੀਕ ਤਰਾਂ ਵਰਤਿਆ ਜਾ ਸਕੇ ਅਚੇ ਲੀਨਕਸ ਮਸ਼ੀਨ ਤੋਂ ਕੁਨੈਕਸ਼ਨ ਪਛਾਣ ਕੀਤੀ ਜਾ ਸਕੇ। ਅਜਿਹਾ ਕਰਨ ਲਈ, ਹੇਠਲੇ ਪਗ ਵਰਤੋ:

    1. ਪਤਾ ਕਰੋ ਕਿ ਹਰੇਕ ਕੁਨੈਕਸ਼ਨ ਦੀ ਕਿਹੜੀ ਵਰਡ ਵਾਈਡ ਪੋਰਟ ਨਾਂ (WWPN) show connections ਵਰਤ ਰਹੀ ਹੈ। ਹੇਠਾ ਦੋ ਕੁਨੈਕਸ਼ਨਾਂ ਵਾਲੇ ਇੱਕ HP MSA1000 ਐਰੇ ਉੱਪਰ show connections ਦੀ ਸਧਾਰਨ ਆਊਟਪੁੱਟ ਹੈ:

      Connection Name: <Unknown>
      Host WWNN = 200100E0-8B3C0A65
      Host WWPN = 210100E0-8B3C0A65
      Profile Name = Default
      Unit Offset = 0
      Controller 2 Port 1 Status = Online
      
      Connection Name: <Unknown>
      Host WWNN = 200000E0-8B1C0A65
      Host WWPN = 210000E0-8B1C0A65
      Profile Name = Default
      Unit Offset = 0
      Controller 1 Port 1 Status = Online
                                                      
    2. ਹੇਠਲੀ ਕਮਾਂਡ ਵਰਤ ਕੇ ਹਰੇਕ ਕੁਨੈਕਸ਼ਨ ਨੂੰ ਠੀਕ ਤਰਾਂ ਸੰਰਚਿਤ ਕਰੋ:

      ਕੁਨੈਕਸ਼ਨ ਸ਼ਾਮਿਲ ਕਰੋ [connection name] WWPN=[WWPN ID] profile=Linux OFFSET=[unit offset]

      ਯਾਦ ਰੱਖੋ ਕਿ [connection name] ਬਿਨਾਂ-ਕ੍ਰਮ-ਬੱਧ ਸੈੱਟ ਕੀਤੇ ਜਾ ਸਕਦੇ ਹਨ।

      ਦਿੱਤੀ ਗਈ ਉਦਾਹਰਨ ਵਰਤ ਕੇ, ਸਹੀ ਕਮਾਂਡ ਇਸ ਤਰਾਂ ਹੋਣੀ ਚਾਹੀਦੀ ਹੈ:

      ਕੁਨੈਕਸ਼ਨ ਸ਼ਾਮਿਲ ਕਰੋ foo-p2 WWPN=210000E0-8B1C0A65 profile=Linux OFFSET=0

      ਕੁਨੈਕਸ਼ਨ ਸ਼ਾਮਿਲ ਕਰੋ foo-p1 WWPN=210100E0-8B3C0A65 profile=Linux OFFSET=0

    3. ਫਿਰ show connections ਕਮਾਂਡ ਚਲਾਓ ਤਾਂ ਕਿ ਜਾਂਚ ਕੀਤੀ ਜਾ ਸਕੇ ਕਿ ਹਰੇਕ ਕੁਨੈਕਸ਼ਨ ਠੀਕ ਤਰਾਂ ਸੰਰਚਿਤ ਹੈ, ਸਹੀ ਕੁਨੈਕਸ਼ਨ ਇਸ ਤਰਾਂ ਹੋਣਾ ਚਾਹੀਦਾ ਹੈ:

      Connection Name: foo-p2
      Host WWNN = 200000E0-8B1C0A65
      Host WWPN = 210000E0-8B1C0A65
      Profile Name = Linux
      Unit Offset = 0
      Controller 1 Port 1 Status = Online
      
      Connection Name: foo-p1
      Host WWNN = 200100E0-8B3C0A65
      Host WWPN = 210100E0-8B3C0A65
      Profile Name = Linux
      Unit Offset = 0
      Controller 2 Port 1 Status = Online
                                                      
  • Red Hat EXT3 ਫਾਇਲ ਸਿਸਟਮ ਉੱਪਰ quota ਵਰਤਣ ਲਈ ਸਿਫਾਰਸ਼ ਕਰਦੀ ਹੈ। ਅਜਿਹਾ ਤਾਂ ਹੈ ਕਿ ਕਈ ਵਾਰ, ਇਸ ਤਰਾਂ ਕਰਨ ਨਾਲ ਡੈਡਲਾਕ ਆ ਜਾਂਦਾ ਹੈ।

    ਜਾਂਚ ਤੋਂ ਪਤਾ ਚੱਲਿਆ ਹੈ ਕਿ ਕਈ ਵਾਰ kjournald ਕੁਝ EXT3-ਅਧਾਰਿਤ ਕਾਲਆਊਟ ਨੂੰ ਬਲਾਕ ਕਰ ਦਿੰਦੀ ਹੈ ਜੋ quota ਚੱਲਣ ਸਮੇਂ ਵਰਤੀਆਂ ਜਾਂਦੀਆਂ ਹਨ। ਇਸ ਲਈ, Red Hat ਇਸ ਮੁੱਦੇ ਨੂੰ Red Hat Enterprise Linux 4 ਵਿੱਚ ਹੱਲ ਕਰਨ ਬਾਰੇ ਨਹੀਂ ਸੋਚਦੀ, ਕਿਉਂਕਿ ਤਬਦੀਲੀਆਂ ਬਹੁਤ ਹੀ ਗੁੰਝਲਦਾਰ ਹਨ।

    ਯਾਦ ਰੱਖੋ ਕਿ ਇਹ ਮੁੱਦਾ Red Hat Enterprise Linux 5 ਵਿੱਚ ਮੌਜੂਦ ਨਹੀਂ ਹੈ।

  • Mellanox MT25204 ਦੀ ਹਾਰਡਵੇਅਰ ਟੈਸਟਿੰਗ ਤੋਂ ਪਤਾ ਚੱਲਿਆ ਹੈ ਕਿ ਕੁਝ ਵਧੇਰੇ-ਲੋਡ ਹਾਲਤਾਂ ਅਧੀਨ ਇੱਕ ਅੰਜਰੂਨੀ ਗਲਤੀ ਆਉਂਦੀ ਹੈ। ਜਦੋਂ ib_mthca ਡਰਾਈਵਰ ਇਸ ਹਾਰਡਵੇਅਰ ਉੱਪਰ ਬਹੁਤ ਘਾਤਕ ਗਲਤੀ ਵੇਖਾਉਂਦਾ ਹੈ, ਤਾਂ ਇਹ ਆਮ ਕਰਕੇ ਨਾ-ਲੋੜੀਂਦੀ ਮੁਕੰਮਲਤਾ ਕਤਾਰ ਡੂੰਘਾਈ ਨਾ ਸੰਬੰਧਿਤ ਹੈ ਜੋ ਉਪਭੋਗੀ ਕਾਰਜ ਦੁਆਰਾ ਬਣਾਈਆਂ ਆਊਟਸਟੈਂਡਿੰਗ ਵਰਕ ਬੇਨਤੀਆਂ ਦੀ ਗਿਣਤੀ ਕਰਕੇ ਹੈ।

    ਭਾਵੇਂ ਡਰਾਈਵਰ ਹੁਣ ਹਾਰਡਵੇਅਰ ਨੂੰ ਰੀਸੈੱਟ ਕਰੇਗਾ ਅਤੇ ਅਜਿਹੀ ਘਟਨਾ ਤੋਂ ਮੁੜ ਪ੍ਰਾਪਤੀ ਕਰੇਗਾ, ਗਲਤੀ ਸਮੇਂ ਸਭ ਮੌਜੂਦਾ ਕੁਨੈਕਸ਼ਨ ਟੁੱਟ ਜਾਣਗੇ। ਆਮ ਕਰਕੇ ਇਸ ਦੇ ਨਤੀਜੇ ਵਜੋਂ ਉਪਭੋਗੀ ਕਾਰਜ ਵਿੱਚ ਸਿਗਮੈਂਟੇਸ਼ਨ ਫਾਲਟ ਆਉਂਦਾ ਹੈ। ਅੱਗੇ, ਜੇ ਗਲਤੀ ਵਾਪਰਨ ਸਮੇਂ opensm ਚੱਲ ਰਿਹਾ ਹੈ, ਤਾਂ ਤੁਹਾਨੂੰ ਇਸ ਨੂੰ ਦਸਤੀ ਮੁੜ-ਚਾਲੂ ਕਰਨ ਦੀ ਲੋੜ ਪਵੇਗੀ ਤਾਂ ਕਿ ਸਹੀ ਕਾਰ ਕਰਨ ਲਈ ਮੁੜ-ਪ੍ਰਾਪਤੀ ਕੀਤੀ ਜਾ ਸਕੇ।

  • ਡੈਸਕਟਾਪ ਸ਼ੇਅਰਿੰਗ ਕੁਨੈਕਸ਼ਨ ਆਈਕਾਨ ਆਪਣਾ ਪ੍ਰਸੰਗ ਮੇਨੂ ਵੇਖਾਉਂਦਾ ਹੈ ਜਦੋਂ ਤੁਸੀਂ ਇਸ ਉੱਪਰ ਡਬਲ-ਕਲਿੱਕ ਕਰਦੇ ਹੋ, ਨਾ ਕਿ ਜਦੋਂ ਤੁਸੀਂ ਇਸ ਤੇ ਸੱਜਾ-ਕਲਿੱਕ ਕਰਦੇ ਹੋ। ਹੋਰ ਸਭ ਆਈਕਾਨ ਆਪਣੇ ਪ੍ਰਸੰਗ ਮੇਨੂੰ ਸੱਜਾ-ਕਲਿੱਕ ਕਰਨ ਤੇ ਵੇਖਾਉਂਦੇ ਹਨ।

  • ਜੇ ib_ehca InfiniBand ਡਰਾਈਵਰ ਨੂੰ ਪੋਰਟ ਸਵੈ-ਖੋਜ ਮੋਡ ਵਿੱਚ ਲੋਡ ਕੀਤਾ ਗਿਆ ਹੈ (ਮੈਡਿਊਲ ਪੈਰਾਮੀਟਰ nr_ports=-1 ਵਰਤ ਕੇ), IP-over-InfiniBand ਨੈੱਟਵਰਕ ਇੰਟਰਫੇਸ (ibX) ਬਹੁਤ ਦੇਰ ਬਾਅਦ ਉਪਲੱਬਧ ਹੋ ਸਕਦਾ ਹੈ। ਜਦੋਂ ਅਜਿਹਾ ਵਾਪਰਦਾ ਹੈ, ifup ibX ਕਮਾਂਡ openibd ਸਟਾਰਟਅੱਪ ਸਕਰਿਪਟ ਤੋਂ ਜਾਰੀ ਕਰਨ ਨਾਲ ਫੇਲ ਹੋ ਜਾਵੇਗੀ; ਸਿੱਟੇ ਵਜੋਂ, ibX ਇੰਟਰਫੇਸ ਉਪਲੱਬਧ ਨਹੀਂ ਹੋਵੇਗਾ।

    ਜਦੋਂ ਅਜਿਹਾ ਵਾਪਰਦਾ ਹੈ, ਸਮੱਸਿਆ ਹੱਲ ਕਰਨ ਲਈ rcnetwork restart ਕਮਾਂਡ ਵਰਤੋ।

  • IBM Redbook "IBM System p ਵਿੱਚ InfiniBand ਲਾਗੂ ਕਰਨਾ (SG247351) ਦਸਤਾਵੇਜ਼ ਵਿੱਚ, ਟੇਬਲ 6-3 (PDF ਵਰਜਨ ਦੇ ਪੇਜ਼ 220 ਤੇ) ਡੀਬੱਗ ਕੋਡ ਬਿੱਟ ਪਰਿਭਾਸ਼ਾ ਦਿੱਤੀ ਗਈ ਹੈ, ਜਿੱਥੇ ਕੁਝ HCA ਗਲਤੀ ਇੰਡੀਕੇਟਰ ਬਿੱਟਾਂ ਵੀ ਦਿੱਤੀਆਂ ਗਈਆਂ ਹਨ।

    ਯਾਦ ਰੱਖੋ eHCA2 ਅਡਾਪਟਰ ਨਾਲ, ਇਹਨਾਂ ਐਰਰ ਇੰਡੀਰੇਟਕ ਬਿੱਟਾਂ ਦੀ ਬਿੱਟ 46 ਅਤੇ 47 ਤੋਂ ਫਾਲਸ ਪੋਜ਼ੈਟਿਵ ਮਿਲਦਾ ਹੈ।

  • HP ICH10 ਵਰਕਸਟੇਸ਼ਨ, ਆਡੀਓ ਸਿਰਫ ਫਰੰਟ 3.5mm jacks ਰਾਹੀਂ ਯੋਗ ਕੀਤੀ ਹੈ। ਇਸੇ ਤਰਾਂ, ਕਿਸੇ ਆਡੀਓ ਆਊਟਪੁੱਟ ਨੂੰ ਸਵੀਕਾਰ ਕਰਨ ਅਤੇ ਰਿਕਾਰਡਿੰਗ ਵਰਤਣ ਲਈ, ਤੁਹਾਨੂੰ ਆਪਣਾ ਹੈੱਡਫੋਨ, ਸਪੀਕਰ, ਜਾਂ ਮਾਈਕਰੋਫੋਨ ਨੂੰ ਫਰੰਟ jacks ਨਾਲ ਜੋੜਨਾ ਚਾਹੀਦਾ ਹੈ। ਮੌਜੂਦਾ ਹਾਲਤ ਵਿੱਚ, ਇਸ ਵਰਕਸਟੇਸ਼ਨ ਲਈ ਪਿਛਲਾ jacks, ਅੰਦਰੂਨੀ ਸਪੀਕਰ, ਅਤੇ ਮਾਸਟਰ ਵਾਲੀਅਮ ਕੰਮ ਨਹੀਂ ਕਰਦੇ।

  • ਇਸ ਅੱਪਡੇਟ ਨਾਲ, ਮੂਲ PCI ਖੋਜ ਅਤੇ ਆਰਡਰਿੰਗ ਮੋਡ ਹੇਠਲੇ ਮਾਡਲਾਂ ਲਈ ਤਬਦੀਲ ਹੋ ਗਿਆ ਹੈ:

    • HP Proliant DL 580 G5

    • HP Proliant DL 385 G2

    • HP Proliant DL 585 G2

    ਇਹ ਮਡਿਊਲ ਜੰਤਕ ਸਕੈਨਿੰਗ ਅਤੇ ਸੂਚੀ ਮੋਡ ਵਰਤਦੇ ਹਨ ਜੋ ਕਿ Red Hat Enterprise Linux 4 ਜਾਂ 5 ਲਈ ਮੂਲ ਹੈ। ਇਹਨਾਂ HP Proliant ਮਾਡਲਾਂ ਦੁਆਰਾ ਵਰਤੇ ਮੋਡ ਦੇ ਨਤੀਜੇ ਵਜੋਂ ਆਡ-ਆਨ ਕਾਰਡ ਖੋਜੇ ਜਾਂਦੇ ਹਨ ਅਤੇ ਆਨ-ਬੋਰਡ/ਅੰਦਰੂਨੀ ਜੰਤਰਾਂ ਤੋਂ ਪਹਿਲਾਂ ਸੂਚੀ ਵਿੱਚ ਦਿੱਤੇ ਜਾਂਦੇ ਹਨ। ਇਹ ਅਚਾਨਕ ਕ੍ਰਮ(ordering) ਦੇ ਨਤੀਜੇ ਵਜੋਂ ਔਖਿਆਈਆਂ ਆ ਸਕਦੀਆਂ ਹਨ ਜਦੋਂ Red Hat Enterprise Linux ਨਵੀਆਂ ਇਕਾਈਆਂ, ਹਾਰਡਵੇਅਰ, ਅਤੇ ਨਿਗਰਾਨੀ ਸ਼ਾਮਿਲ ਕੀਤੀ ਜਾਂਦੀ ਹੈ।

    ਪਹਿਲਾਂ ਦਿੱਤੇ HP Proliant ਮਾਡਲਾਂ ਲਈ ਨੈੱਟਵਰਕ ਇੰਟਰਫੇਸ ਕਾਰਡਾਂ (NIC) ਦੀ ਸੂਚੀ ਤਬਦੀਲ ਹੋ ਸਕਦੀ ਹੈ ਜਦੋਂ ਉਹ Red Hat Enterprise Linux 4.7 ਕਰਨਲ ਨਾਲ ਅੱਪਡੇਟ ਕੀਤੇ ਜਾਂਦੇ ਹਨ। ਇੰਸਟਾਲਰ NIC ਸੂਚੀ ਤਬਦੀਲ ਕਰ ਦਿੰਦਾ ਹੈ ਜੇ HWADDR=MAC ADDRESS ਪੈਰਾਮੀਟਰ /etc/sysconfig/network-scripts/ifcfg-eth[X] ਵਿੱਚ ਹਰੇਕ ਇੰਸਟਾਲ ਕੀਤੇ NICs ਲਈ ਨਹੀਂ ਦਿੱਤਾ ਗਿਆ। ਇਸੇ ਤਰਾਂ, Red Hat ਸਿਫਾਰਸ਼ ਕਰਦਾ ਹੈ ਕਿ ਤੁਸੀਂ ਜਾਂਚ ਕਰੋ ਕਿ ਇਹ ਪੈਰਾਮੀਟਰ ਪਰਿਭਾਸ਼ਤ ਕੀਤਾ ਗਿਆ ਹੈ ਤਾਂ ਜੋ ਅਚਾਨਕ NIC ਸੂਚੀ ਤੋਨ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।

    ਨਾਲ-ਨਾਲ, ਇਹਨਾਂ HP Proliant ਮਾਡਲਾਂ ਨੂੰ Red Hat Enterprise Linux 4.7 ਵੱਲ ਅੱਪਡੇਟ ਕਰਨ ਤੇ ਕਿਸੇ NIC ਸੂਚੀ ਤਬਦੀਲੀ ਆਉਣ ਤੋਂ ਬਚਣ ਲਈ, ਕਰਨਲ ਬੂਟ ਪੈਰਾਮੀਟਰ pci=nobfsort ਨੂੰ /boot/grub/grub.conf ਵਿੱਚ ਸ਼ਾਮਿਲ ਕਰੋ।

  • ਜਦੋਂ ਇੱਕ ਵਾਲੀਅਮ ਗਰੁੱਪ ਵਿੱਚ ਇੱਕ ਮਿਰਰ ਜਾਂ ਸਨੈਪਸ਼ਾਟ ਸ਼ਾਮਿਲ ਹੁੰਦਾ ਹੈ, ਤਾਂ lvchange ਕਮਾਂਡ ਨੂੰ ਇੱਕ ਵਾਲੀਅਮ ਗਰੁੱਪ ਪੈਰਾਮੀਟਰ ਨਾਲ ਵਰਤਣ ਦੇ ਨਤੀਜੇ ਵਜੋਂ ਹੇਠਲੀ ਗਲਤੀ ਆਉਂਦੀ ਹੈ:

    Unable to change mirror log LV fail_secondary_mlog directly
    Unable to change mirror image LV fail_secondary_mimage_0 directly
    Unable to change mirror image LV fail_secondary_mimage_1 directly
                                            

    ਇਹ ਸੁਨੇਹਾ ਅਣਡਿੱਠਾ ਕੀਤਾ ਜਾ ਸਕਦਾ ਹੈ।

  • Dell PowerEdge SC1435s ਸਿਸਟਮ ਬੂਟ-ਅੱਰ ਦੌਰਾਨ ਹੈਂਗ ਹੋ ਸਕਦੇ ਹਨ। ਇਸ ਤੋਂ ਬਚਣ ਲਈ, grub.conf ਵਿੱਚ terminal ਲਾਈਨ ਸੋਧੋ ਅਤੇ serial console ਸਤਰ ਨੂੰ console serial ਨਾਲ ਤਬਦੀਲ ਕਰੋ।

  • ਅੱਪਡੇਟ ਕੀਤਾ ixgbe ਡਰਾਈਵਰ Intel 82598AT (ਕਾਪਰ ਪੌਂਡ 10GbE) ਨੂੰ ਸਹਿਯੋਗ ਨਹੀਂ ਦਿੰਦਾ।

  • Red Hat Enterprise Linux 5.3 ਆਪਣੇ ਅਧੀਨ ਜੰਤਰਾਂ ਦਾ ਆਨਲਾਈਨ ਵਾਧਾ ਅਤੇ ਘਾਟਾ ਵੇਖ ਸਕਦਾ ਹੈ। ਇਸ ਲਈ ਸਵੈ-ਖੋਜ ਕਰਨ ਲਈ ਕੋਈ ਵਿਧੀ ਨਹੀਂ ਕਿ ਇੱਕ ਜੰਤਰ ਨੇ ਅਕਾਰ ਤਬਦੀਲ ਕਰ ਦਿੱਤਾ ਹੈ, ਇਸ ਲਈ ਦਸਤੀ ਪਗ ਇਸ ਲਈ ਲੋੜੀਂਦੇ ਹਨ ਅਤੇ ਕਿਸੇ ਫਾਇਲ ਸਿਸਟਮ ਨੂੰ ਮੁੜ-ਅਕਾਰ ਦੇ ਣ ਲਈ ਜੋ ਦਿੱਤੇ ਜੰਤਰ ਤੇ ਸਥਿਤ ਹੈ। ਜਦੋਂ ਇੱਕ ਮੁੜ-ਅਕਾਰ ਦਿੱਤਾ ਬਲਾਕ ਜੰਤਰ ਖੋਜਿਆ ਜਾਂਦਾ ਹੈ, ਤਾਂ ਇੱਕ ਸੁਨੇਹਾ ਸਿਸਟਮ ਲਾਗ ਵਿੱਚ ਆਉਂਦਾ ਹੈ ਜੋ ਇਸ ਤਰਾਂ ਦਾ ਹੁੰਦਾ ਹੈ:

    VFS: ਤਬਦੀਲ ਕੀਤੇ ਮੀਡੀਆ ਜਾਂ ਮੁੜ-ਅਕਾਰ ਕੀਤੀ ਡਿਸਕ sdi ਉੱਪਰ ਵਰਤੋਂ ਵਿਚਲੇ inodes
                                    

    ਜੇ ਬਲਾਕ ਜੰਤਰ ਵੱਧ ਗਿਆ ਸੀ, ਤਾਂ ਇਹ ਸੁਨੇਹਾ ਸੁਰੱਖਿਅਤ ਰੂਪ ਵਿੱਚ ਅਣਡਿੱਠਾ ਕੀਤਾ ਜਾ ਸਕਦਾ ਹੈ। ਇਸ ਲਈ, ਜੇ ਬਲਾਕ ਜੰਤਰ ਘੱਟ ਗਿਆ ਸੀ ਪਹਿਲਾਂ ਬਲਾਕ ਜੰਤਰ ਉੱਪਰ ਬਿਨਾਂ ਕਿਸੇ ਡਾਟਾ ਕਟੌਤੀ, ਡਾਟਾ ਜੋ ਜੰਤਰ ਤੇ ਸਥਿਤ ਹੈ ਖਰਾਬ ਹੋ ਸਕਦਾ ਹੈ।

    ਫਾਇਲ-ਸਿਸਟਮ ਦਾ ਇੱਕ ਆਨਲਾਈਨ ਮੁੜ-ਅਕਾਰ ਕਰਨਾ ਹੀ ਸੰਭਵ ਹੈ ਜੋ ਪੂਰੇ LUN (ਜਾਂ ਬਲਾਕ ਜੰਤਰ) ਤੇ ਸਥਿਤ ਹੈ। ਜੇ ਬਲਾਕ ਜੰਤਰ ਤੇ ਭਾਗ ਸਾਰਣੀ ਹੈ, ਤਾਂ ਫਾਇਲ ਸਿਸਟਮ ਅਨ-ਮਾਊਂਟ ਕੀਤਾ ਜਾਵੇਗਾ ਤਾਂ ਕਿ ਭਾਗ ਸਾਰਣੀ ਅੱਪਡੇਟ ਹੋ ਸਕੇ।

  • ਰਿਜ਼ੌਲਵਰ ਰੰਨਟਾਈਮ (ਜਿਵੇਂ res_nquery, res_nsearch ਅਤੇ res_nmkquery) ਦੀ res_n* ਫੈਮਿਲੀ ਨਾਲ ਇੱਥੇ ਮੈਮੋਰੀ ਲੀਕ ਹੈ। ਪਰੋਗਰਾਮ ਜੋ ਇਹਨਾਂ ਫੰਕਸ਼ਨਾਂ ਨੂੰ ਵਰਤਦਾ ਹੈ, ਕੁਝ ਸਮਾਂ ਪਾ ਕੇ ਮੈਮੋਰੀ ਲੀਕ ਕਰਨਗੇ। ਇਹ glibc ਦੇ ਨਵੇਂ ਵਰਜਨ ਵਿੱਚ ਹੱਲ ਕੀਤਾ ਜਾਵੇਗਾ, ਇਸ ਲਈ, Red Hat Enterprise Linux 4 ਉੱਪਰ ਲਾਗੂ ਕਰਨ ਲਈ ਇਹ ਹੱਲ ਬਹੁਤ ਖਤਰਨਾਕ ਹੈ। ਪਰੋਗਰਾਮ ਜੋ ਇਹਨਾਂ ਫੰਕਸ਼ਨਾਂ ਨੂੰ ਵਰਤਦਾ ਹੈ ਲਈ ਫਰੀ ਮੈਮੋਰੀ ਮੁੜ-ਚਾਲੂ ਕਰਨੀ ਪੈ ਸਕਦੀ ਹੈ।

  • Red Hat Enterprise Linux 4 ਇੰਸਟਾਲੇਸ਼ਨ ਦੌਰਾਨ ਪਰਬੰਧਨ ਕੀਤੇ ਜਾ ਸਕਦੇ ਜੰਤਰਾਂ ਦੀ ਗਿਣਤੀ ਇੰਸਾਟਾਲੇਸ਼ਨ initrd ਈਮੇਜ਼ ਦੇ ਅਕਾਰ ਤੇ ਨਿਰਭਰ ਕਰਦੀ ਹੈ। ਇਸ ਲਈ, ਜਦੋਂ ਇੱਕ ਮਸ਼ੀਨ ਨਾਲ ਬਹੁਤ ਸਾਰੇ ਜੰਤਰ ਜੁੜੇ ਹੁੰਦੇ ਹਨ (ਜਿਵੇਂ ਕਿ ਭਾਰੀ ਸੰਰਚਨਾ ਵਾਲਾ ਫਾਈਬਰ ਚੈਨਲ ਸੈੱਟਅੱਪ) ਇੰਸਟਾਲੇਸ਼ਨ ਸੰਭਵ ਨਹੀਂ ਹੋਵੇਗੀ ਜਦੋਂ ਤੱਕ ਦਿੱਖ ਜੰਤਰਾਂ ਦੀ ਗਿਣਤੀ ਘਟਾਈ ਨਹੀਂ ਜਾਵੇਗੀ।

  • aacraid ਡਰਾਈਵਰ ਅੱਪਡੇਟ ਜੋ ਪਹਿਲਾਂ Red Hat Enterprise Linux 4.7 ਵਿੱਚ ਦਿੱਤਾ ਗਿਆ ਸੀ ਲਈ ਅੱਪਡੇਟ Adaptec PERC3/Di ਫਰਮਵੇਅਰ ਦੀ ਲੋੜ ਹੈ। Red Hat Enterprise Linux 4 (ਇਸ 4.8 ਅੱਪਡੇਟ ਸਮੇਤ) ਦੇ ਆਉਣ ਵਾਲੇ ਅੱਪਡੇਟ ਲਈ ਇਹ ਲੋੜ ਹੈ ਕਿ PERC3/Di ਫਰਮਵੇਅਰ ਦਾ ਵਰਜਨ 2.8.1.7692, A13 ਜਾਂ ਨਵਾਂ ਹੋਵੇ। ਫਰਮਵੇਅਰ ਹੇਠਲੇ ਟਿਕਾਣਿਆ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ:

    http://support.dell.com/support/downloads/download.aspx?c=us&cs=555&l=en&s=biz&releaseid=R168387&SystemID=PWE_PNT_PIII_1650&servicetag=&os=WNET&osl=en&deviceid=1375&devlib=0&typecnt=0&vercnt=9&catid=-1&impid=-1&formatcnt=4&libid=35&fileid=228550

  • ਇੰਸਟਾਲੇਸ਼ਨ ਦੌਰਾਨ ਐਨਾਕਾਂਡਾ ਸਭ ਲਾਜ਼ੀਕਲ ਵਾਲੀਅਮ ਮੈਨੇਜਰ (LVM) ਮੈਟਾਡਾਟਾ ਹਟਾ ਸਕਦਾ ਹੈ ਜੋ ਇੱਕ ਸਿਸਟਮ ਉੱਪਰ ਇੰਸਟਾਲੇਸ਼ਨ ਤੋਂ ਪਹਿਲਾਂ ਮੌਜੂਦ ਹੈ। ਇਹ ਵਾਧੂ ਮੈਟਾਡਾਟਾ ਕਰਕੇ LVM ਸੰਦ ਇੰਸਟਾਲੇਸ਼ਨ ਤੋਂ ਬਾਅਦ ਗੈਰ-ਮੌਜੂਦ ਵਾਲੀਅਮ ਗਰੁੱਪ ਜਾਂ ਲਾਜ਼ੀਕਲ ਵਾਲੀਅਮ ਹੋਵੇਗਾ। ਇਸ ਮੁੱਦੇ ਦੇ ਹੱਲ ਲਈ, ਇੰਸਟਾਲੇਸ਼ਨ ਮੁਕੰਮਲ ਹੋਣ ਤੋਂ ਬਾਅਦ ਪੁਰਾਣਾ LVM ਮੈਟਾਡਾਟਾ ਹਟਾ ਦਿਓ।

  • multipath ਆਪਣੇ ਕਾਲਆਊਟ ਪਰੋਗਰਾਮਾਂ ਦੁਆਰਾ ਪ੍ਰਿੰਟ ਕੀਤੇ ਕਿਸੇ ਵੀ ਗਲਤੀ ਸੁਨੇਹੇ ਨੂੰ ਨਹੀਂ ਰੋਕਦਾ ਹੈ। ਇਸ ਲਈ, ਜੇ multipath ਨੂੰ ਚਲਾਇਆ ਜਾਂਦਾ ਹੈ ਜਦੋਂ ਮਾਰਗ ਡਾਊਨ ਹੋਵੇ, ਤਾਂ ਵੱਖ-ਵੱਖ ਗਲਤੀ ਸੁਨੇਹੇ ਵੇਖਾਏ ਜਾ ਸਕਦੇ ਹਨ। ਸੁਨੇਹੇ ਜੋ ਵੇਖਾਏ ਜਾਂਦੇ ਹਨ ਖਾਸ ਕਾਲਆਊਂਟ ਪਰੋਗਰਾਮ ਤੇ ਨਿਰਭਰ ਕਰਦੇ ਹਨ ਜੋ multipath ਵਰਤਦੇ ਹਨ। ਉਦਾਹਰਨ ਲਈ, ਜੇ multipath ਚਲਾਈ ਜਾਂਦੀ ਹੈ ਜਦੋਂ ਫੇਲ scsi ਜੰਤਰ ਹੋਣ, ਤਾਂ scsi_id ਇਹ ਪ੍ਰਿੰਟ ਕਰੇਗੀ

    <H>:<B>:<T>:<L>:Unable to get INQUIRY vpd 1 page 0x0.
    <H>:<B>:<T>:<L>:sg_io failed status 0x0 0x1 0x0 0x0
                                            

    ਜਾਂ, ਜੇ multipath -ll ਚਲਾਈ ਜਾਂਦੀ ਹੈ ਜਦੋਂ EMC CLARiiON ਡਾਊਨ ਹੋਵੇ, ਤਾਂ mpath_prio_emc priority ਕਾਲਆਊਟ ਅਹ ਪ੍ਰਿੰਟ ਕਰੇਗੀ query command indicates error

( x86 )